ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਜਿਲਾ ਗੁਰਦਾਸਪੁਰ ਵਲੋ ਸੂਬਾ ਮੀਤ ਪ੍ਰਧਾਨ ਜਾਰੂਪ ਸਿੰਘ ਅਤੇ ਜਿਲਾ ਪ੍ਰਧਾਨ ਮਨਦੀਪ ਸਿੰਘ ਦੀ ਅਗਵਾਈ ਵਿੱਚ ਨਿਗਰਾਨ ਇੰਜੀਨੀਅਰ ਗੁਰਦਾਸਪੁਰ ਦੇ ਦਫ਼ਤਰ ਅੱਗੇ ਪਰੀਵਾਰ ਅਤੇ ਬੱਚਿਆਂ ਸਹਿਤ ਧਰਨਾ ਦਿੱਤਾ ਗਿਆ ਜਿਸ ਵਿਚ ਨਰਿੰਦਰ ਸਿੰਘ ਐਸ ਸੀ ਨੂੰ ਘਰ ਨਹੀਂ ਜਾਣ ਦਿੱਤਾ ਅਤੇ ਗੇਟ ਬੰਦ ਕਰ ਉੱਸ ਦਾ ਵਿਰੋਧ ਕੀਤਾ ਗਿਆ।
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe

ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆ ਨੇ ਕਿਹਾ ਕਿ ਰੁੱਕਿਆ ਤਨਖਾਹਾਂ ਜਾਰੀ ਨਾ ਹੋਣ ਅਤੇ ਤਨਖਾਹਾਂ ਵਿਚ ਕੀਤੀ ਜਾ ਰਹੀ ਕਟੋਤੀ ਦੇ ਰੋਸ ਵਜੋਂ ਮਜਬੂਰੀ ਵੱਸ ਬਚਿਆ ਸਹਿਤ ਧਰਨਾ ਲਗਾਇਆ ਗਿਆ ਹੈ। ਪਿਛਲੇ ਦੋ ਦਿਨ ਤੋਂ ਜਥੇਬੰਦੀਆ ਦੇ ਆਗੂਆ ਵਲੋਂ ਤਨਖਾਹਾਂ ਦੇ ਸਬੰਧ ਵਿੱਚ ਦੋ ਦਿਨ ਲਗਾਤਾਰ ਮੀਟਿੰਗਾ ਵੀ ਕੀਤੀਆ ਗਈਆਂ ਜੀ ਬੇਸਿਟਾ ਰਹੀਆਂ ਹਨ ਜਿਸ ਨੂੰ ਲੇ ਕੇ ਅੱਜ ਬੱਚਿਆਂ ਸਹਿਤ ਧਰਨਾ ਦਿੱਤਾ ਗਿਆ ਹੈ। ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਓਥੇ ਹੀ ਨਿਗਰਾਨ ਇੰਜੀਨੀਅਰ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਾਜ਼ਿਮ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰ ਹਨ ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੇਟ ਅਤੇ ਕਮਰੇ ਵੀ ਬੰਦ ਕਰ ਦਿਤੇ ਅਤੇ ਸਾਡੇ ਰਾਹ ਨੂੰ ਰੋਕ ਦਿਤ ਇਹਨਾਂ ਦੀਆਂ ਮੰਗਾਂ ਨੂੰ ਸਰਕਾਰ ਤਕ ਪਹੁੰਚਾ ਦਿੱਤਾ ਜਾਵੇਗਾ।























