ਜਲਾਲਾਬਾਦ: ਮੁਟਨੇਜਾ ਕਮਿਸ਼ਨ ਏਜੰਟ ਨਾਮਕ ਫਰਮ ਦੇ ਵੱਲੋਂ ਮਾਰਕੀਟ ਫੀਸ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਤੇ ਮੰਡੀ ਬੋਰਡ ਦੇ ਵੱਲੋਂ ਕਾਰਵਾਈ ਕਰਦੇ ਹੋਏ ਉਕਤ ਆੜ੍ਹਤੀਏ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਟਨੇਜਾ ਫਰਮ ਦੇ ਵੱਲੋਂ ਮਾਰਕੀਟ ਕਮੇਟੀ ਦੇ ਵਿੱਚ ਬਿਨਾਂ ਦਰਜ ਕਰਾਏ 472 ਗੱਟੇ ਝੋਨਾ ਆਪਣੇ ਸ਼ੈਲਰ ਤੇ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ।
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਜਿਸ ਦਾ ਪਤਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਉਕਤ ਆਡ਼੍ਹਤੀਏ ਤੋਂ ਨੋਟਿਸ ਦੇ ਰਾਹੀਂ ਜੁਆਬ ਮੰਗਿਆ। ਜਿਸ ‘ਤੇ ਆਡ਼੍ਹਤੀਆ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਪਾਇਆ ਤੇ ਕਾਰਵਾਈ ਕਰਦੇ ਹੋਏ ਡਿਸਟ੍ਰਿਕ ਮੰਡੀ ਅਫ਼ਸਰ ਦੇ ਵੱਲੋਂ ਆਡ਼੍ਹਤੀ ਦਾ ਲਾਇਸੰਸ ਮੁਅੱਤਲ ਕਰ ਦਿੱਤਾ ਗਿਆ ਹੈ।