ਅਬੋਹਰ ਦੇ ਨਾਲ ਲੱਗਦੇ ਪਿੰਡ ਸੱਪਾਂਵਾਲੀ ਵਿੱਚ ਮੁੰਡਾ-ਕੁੜੀ ਨੂੰ ਪਿਆਰ ਕਰਨ ਦੀ ਖੌਫਨਾਕ ਸਜ਼ਾ ਮਿਲੀ। ਦੋਹਾਂ ਨੇ ਜਦੋਂ ਕੋਰਟ ਮੈਰਿਜ ਕਰਵਾ ਲਈ ਤਾਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਲਾਸ਼ਾਂ ਸ਼ਰੇਆਮ ਪਿੰਡ ਦੇ ਵਿੱਚੋ-ਵਿੱਚ ਚੌਰਾਹੇ ‘ਤੇ ਸੁੱਟ ਦਿੱਤੀਆਂ ਗਈਆਂ।
ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮੁੰਡੇ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਏ ਹਨ ਕਿ ਇਹ ਕੰਮ ਕੁੜੀ ਦੇ ਘਰਦਿਆਂ ਵੱਲੋਂ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
Dry Fruit Laddu | ਕੈਲਸ਼ੀਅਮ ਦੀ ਕਮੀ ‘ਤੇ ਹੱਡੀਆ ‘ਚ ਦਰਦ ਨੂੰ ਦੂਰ ਕਰੇ Laddu For Winters
ਦੱਸਿਆ ਜਾ ਰਿਹਾ ਹੈ ਕਿ ਮੁੰਡਾ ਸ਼ਾਕਯ, ਜਦਕਿ ਕੁੜੀ ਕੰਬੋਜ ਬਿਰਾਦਰੀ ਦੀ ਸੀ। ਦੋਵੇਂ ਇਕੱਠੇ ਪੜ੍ਹਦੇ ਸਨ। ਲੰਮੇ ਸਮੇਂ ਤੋਂ ਉਨ੍ਹਾਂ ਵਿੱਚ ਵਿੱਚ ਪ੍ਰੇਮ ਸੰਬੰਧ ਚੱਲ ਰਹੇ ਸਨ। ਪਿਛਲੇ ਮਹੀਨੇ ਘਰੋਂ ਭੱਜ ਕੇ ਉਨ੍ਹਾਂ ਨੇ ਦਿੱਲੀ ਵਿੱਚ ਕੋਰਟ ਮੈਰਿਜ ਕਰਵਾਈ ਸੀ।
ਇਹ ਵੀ ਪੜ੍ਹੋ : ਕਿਸਾਨਾਂ ਦਾ ਰੇਲ ਰੋਕੂ ਅੰਦੋਲਨ, ਸਵੇਰੇ 10 ਵਜੇ ਨਿਕਲਣ ਵਾਲੇ ਹੋ ਸਫਰ ਲਈ ਤਾਂ ਜਾਣ ਲਓ ਪੂਰਾ ਸ਼ਡਿਊਲ
ਪਰ ਕਿਸੇ ਨੇ ਦੋਵਾਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਮਾਰ ਕੇ ਲਾਸ਼ਾਂ ਪਿੰਡ ਦੇ ਚੌਰਾਹੇ ‘ਤੇ ਰੱਖ ਦਿੱਤੀਆਂ। ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ. ਅਤੇ ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।