ਇਸ ਵਕਤ ਦੀ ਵੱਡੀ ਖ਼ਬਰ ਹੈ। ਪੰਜਾਬ ਕਾਂਗਰਸ ਵਿਚ ਪਿਛਲੇ ਦਿਨਾਂ ਤੋਂ ਮਚੇ ਘਮਾਸਾਨ ਵਿਚਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਥੋੜ੍ਹੀ ਦੇਰ ਵਿੱਚ ਮੀਟਿੰਗ ਹੋਣ ਜਾ ਰਹੀ ਹੈ।

ਇਸ ਮੀਟਿੰਗ ਵਿੱਚ ਇੰਡੀਅਨ ਯੂਥ ਕਾਂਗਰਸ ਦੇ ਸੰਯੁਕਤ ਸਕੱਤਰ ਕ੍ਰਿਸ਼ਨਾ ਅਲਾਵੇਰੂ ਅਤੇ ਸੀਨੀਅਰ ਆਗੂ ਹਰੀਸ਼ ਚੌਧਰੀ ਵੀ ਸ਼ਾਮਲ ਹੋਣਗੇ। ਇਸ ਬੈਠਕ ਵਿੱਚ ਸਿੱਧੂ ਦੇ ਨਜ਼ਦੀਕੀ ਕੈਬਨਿਟ ਮੰਤਰੀ ਪਰਗਟ ਸਿੰਘ ਵੀ ਮੌਜੂਦ ਰਹਿਣਗੇ। ਮਿਲੀ ਜਾਣਕਾਰੀ ਮੁਤਾਬਕ ਮੀਟਿੰਗ ਵਿੱਚ ਪਾਰਟੀ ਅਤੇ ਸਰਕਾਰ ਦੇ ਤਾਲਮੇਲ ਬਾਰੇ ਚਰਚਾ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

Dry Fruit Laddu | ਕੈਲਸ਼ੀਅਮ ਦੀ ਕਮੀ ‘ਤੇ ਹੱਡੀਆ ‘ਚ ਦਰਦ ਨੂੰ ਦੂਰ ਕਰੇ Laddu For Winters

ਇਹ ਮੀਟਿੰਗ ਉਸ ਵਕਤ ਹੋ ਰਹੀ ਹੈ ਜਦੋਂ ਕਈ ਮੁੱਦੇ ਲੈ ਕੇ ਚਰਨਜੀਤ ਸਿੰਘ ਚੰਨੀ ਤੇ ਸਿੱਧੂ ਵਿਚਕਾਰ ਤਕਰਾਰ ਚੱਲ ਰਹੀ ਹੈ। ਸਵੇਰੇ ਹੀ ਸਿੱਧੂ ਨੇ 13 ਨੁਕਤੀ ਏਜੰਡੇ ਪੰਜਾਬ ਵਿਚ ਪੂਰੇ ਕਰਾਉਣ ਨੂੰ ਲੈ ਕੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ। ਇਸ ਦੌਰਾਨ ਕਿਆਸ ਲਾਏ ਜਾਰਹੇ ਹਨ ਕਿ ਮੀਟਿੰਗ ਤੋਂ ਬਾਅਦ ਕੋਈ ਵੱਡੀ ਖਬਰ ਸਾਹਮਣੇ ਆ ਸਕਦੀ ਹੈ।
ਇਹ ਵੀ ਪੜ੍ਹੋ : ਪਿੰਡ ਸੱਪਾਂਵਾਲੀ ‘ਚ ਮੁੰਡੇ-ਕੁੜੀ ਦੀ ਖੌਫ਼ਨਾਕ ਮੌਤ, ਚੌਰਾਹੇ ‘ਚ ਸੁੱਟੀਆਂ ਲਾਸ਼ਾਂ, ਪੁਲਿਸ ਵੱਲੋਂ ਜਾਂਚ ਸ਼ੁਰੂ





















