ਗੁਰਦਾਸਪੁਰ ਰੋਡ ‘ਤੇ ਸਥਿਤ ਸਰਕਾਰੀ ਹਸਪਤਾਲ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਉਥੋਂ 3 ਦਿਨ ਦਾ ਬੱਚਾ ਗਾਇਬ ਹੋ ਗਿਆ। ਪਤਾ ਲੱਗਾ ਹੈ ਕਿ ਦੋ ਔਰਤਾਂ, ਜੋ ਕਿ ਸਕੂਟੀ ‘ਤੇ ਆਈਆਂ ਸਨ, ਬੱਚਾ ਚੋਰੀ ਕਰਕੇ ਲੈ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
ਬੇਅਦਬੀ ਕਰਨ ਵਾਲੇ ਬੰਦੇ ਦਾ ਸੋਧਾ ਲਾਉਣ ਵਾਲੇ ਨਿਹੰਗ ਸਿੰਘ ਦਾ ਪਰਿਵਾਰ ਆਇਆ ਸਾਹਮਣੇ, ਦੱਸੀ ਪੂਰੀ ਸਚਾਈ
ਹੈਰਾਨਗੀ ਦੀ ਗੱਲ ਹੈ ਕਿ ਇਹ ਘਟਨਾ ਦਿਨ-ਦਿਹਾੜੇ ਵਾਪਰੀ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਚੋਰੀ ਹੋਇਆ ਬੱਚਾ ਸਿਰਫ 3 ਦਿਨ ਦਾ ਦੱਸਿਆ ਜਾ ਰਿਹਾ ਹੈ। ਫੁਟੇਜ ‘ਚ ਸਾਹਮਣੇ ਆਇਆ ਹੈ ਕਿ ਇਕ ਔਰਤ ਸਕੂਟੀ ਚਲਾ ਰਹੀ ਹੈ ਤੇ ਦੂਜੀ ਬੱਚੇ ਨੂੰ ਚੁੱਕ ਕੇ ਪਿੱਛੇ ਬੈਠੀ ਹੋਈ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ।
ਚੋਰੀ ਹੋਏ ਬੱਚੇ ਦੀ ਮਾਂ ਗੋਗੀ ਨੇ ਦੱਸਿਆ ਕਿ 3 ਦਿਨ ਪਹਿਲਾਂ ਉਸ ਨੇ ਬਟਾਲਾ ਦੇ ਅਕਾਲ ਹਸਪਤਾਲ ਵਿਚ ਬੇਟੇ ਨੂੰ ਜਨਮ ਦਿੱਤਾ ਸੀ ਤੇ ਅੱਜ ਉਸ ਨੂੰ ਛੁੱਟੀ ਮਿਲਣੀ ਸੀ। ਹਸਪਤਾਲ ‘ਚ ਦੋ ਔਰਤਾਂ ਉਸ ਕੋਲ ਆਈਆਂ ਅਤੇ ਕਹਿਣ ਲੱਗੀਆਂ ਕਿ ਬੱਚੇ ਨੂੰ ਇੰਜੈਕਸ਼ਨ ਲਗਾਉਣਾ ਹੈ, ਇਸ ਲਈ ਉਹ ਬੱਚੇ ਨੂੰ ਕਮਰੇ ਤੋਂ ਬਾਹਰ ਲੈ ਗਈਆਂ ਅਤੇ ਨਾਲ ਹੀ ਸਕੂਟੀ ‘ਤੇ ਸਵਾਰ ਹੋ ਕੇ ਬੱਚੇ ਨੂੰ ਲੈ ਕੇ ਦੌੜ ਗਈਆਂ।
ਜਦੋਂ ਹਸਪਤਾਲ ਦੇ ਸਟਾਫ ਕੋਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਔਰਤ ਨੂੰ ਛੁੱਟੀ ਦੇ ਦਿੱਤੀ ਗਈ ਸੀ ਤੇ ਉੁਹ ਘਰ ਜਾਣ ਦੀ ਤਿਆਰੀ ਕਰ ਰਹੀ ਸੀ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਦੱਸਿਆ ਕਿ ਹਸਪਤਾਲ ਵਿਚ ਕੋਈ ਵੀ ਸੀ. ਸੀ. ਟੀ. ਵੀ. ਕੈਮਰਾ ਨਹੀਂ ਸੀ ਜਦੋਂ ਕਿ ਗੁਰਦਾਸਪੁਰ ਰੋਡ ‘ਤੇ ਇੱਕ ਕੈਮਰਾ ਲੱਗਿਆ ਹੋਇਆ ਸੀ ਜਿਸ ਵਿਚ ਦੇਖਿਆ ਗਿਆ ਕਿ ਦੋ ਔਰਤਾਂ ਸਕੂਟੀ ‘ਤੇ ਸਵਾਰ ਹੋ ਕੇ ਹਸਪਤਾਲ ਵਿਚ ਦਾਖਲ ਹੋਈਆਂ ਤੇ ਬੱਚੇ ਨੂੰ ਲੈ ਕੇ ਫਰਾਰ ਹੋ ਗਈਆਂ।