Simiran Kaur Dhadli Unveils: ਪੰਜਾਬੀ ਗਾਇਕਾ Simiran Kaur Dhadli ਨੇ ਹਾਲ ਹੀ ਵਿੱਚ ਪੰਜਾਬ ਦੀ ਚੌਥੀ ਅਤੇ ਅਣਜਾਣ ਭਾਸ਼ਾ’ ਪੁਆਧ ‘ਨਾਲ ਜੁੜੇ ਆਪਣੇ ਆਉਣ ਵਾਲੇ ਗੀਤ ਬਾਰੇ ਸੰਕੇਤ ਛੱਡ ਦਿੱਤਾ ਹੈ। ਉਸ ਨੇ ਆਪਣੇ ਆਉਣ ਵਾਲੇ ਗੀਤ ‘Baatan Puadh Kiyan’ ਦਾ ਪੋਸਟਰ ਸਾਂਝਾ ਕੀਤਾ ਹੈ।
ਇਸ ਗਾਣੇ ਵਿੱਚ ਸਿਮਰਨ ਦੇ ਨਾਲ ਮੈਡਮ ਮੋਹਿਨੀ ਤੂਰ ਵੀ ਨਜ਼ਰ ਆਏਗੀ। ਆਪਣੇ ਗਾਣੇ ਦੇ ਸੁੰਦਰ ਪੋਸਟਰ ਨੂੰ ਸਾਂਝਾ ਕਰਦੇ ਹੋਏ, ਉਸਨੇ ਇੱਕ ਲੰਮਾ ਨੋਟ ਵੀ ਲਿਖਿਆ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬੀ ਇੰਡਸਟਰੀ ਦੀ ਉੱਭਰਦੀ ਹੋਈ ਗਾਇਕਾ ਸਿਮਰਨ ਕੌਰ ਧਾਂਦਲੀ ਜਿਹਨਾਂ ਦਾ ਹਾਲ ਹੀ ਵਿੱਚ ਗੀਤ ‘ ਲਹੂ ਦੀ ਆਵਾਜ਼ ‘ ਪ੍ਰਸ਼ੰਸਕਾਂ ਦੇ ਰੂਬਰੂ ਹੋਇਆ ਹੈ। ਇਸ ਗੀਤ ਨੂੰ ਬਹੁਤ ਸਾਰੇ ਲੋਕਾਂ ਦੁਆਰਾ ਪਸੰਦ ਕੀਤਾ ਗਿਆ ਸੀ ਤੇ ਬਹੁਤਿਆਂ ਵਲੋਂ ਨਹੀਂ ਵੀ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਗੀਤ ਗਲਤ ਹੈ ਇਸ ਵਿੱਚ ਸਿਮਰਨ ਕੌਰ ਨੂੰ ਔਰਤਾਂ ਬਾਰੇ ਇੰਝ ਨਹੀਂ ਸੀ ਕਹਿਣਾ ਚਾਹੀਦਾ।
ਇਸ ਸਭ ਦੇ ਚਲਦੇ ਇੱਕ ਹੋਰ ਨਵੀ ਖ਼ਬਰ ਸਾਹਮਣੇ ਆਈ ਹੈ ਕਿ ਇੰਸਟਾਗ੍ਰਾਮ ਤੋਂ ਸਿਮਰਨ ਕੌਰ ਧਾਂਦਲੀ ਦਾ ਅਕਾਊਂਟ ਹਟਾ ਦਿੱਤਾ ਗਿਆ ਸੀ। ਇਸ ਗੀਤ ਦੇ ਨਿੰਦਕਾ ਵਲੋਂ ਸਿਮਰਨ ਦੇ ਅਕਾਊਂਟ ਨੂੰ ਰਿਪੋਰਟ ਕਰਵਾਇਆ ਗਿਆ ਸੀ।