ਰਾਧਾ ਸੁਆਮੀ ਡੇਰਾ ਬਿਆਸ ਨੇ ਕੋਰੋਨਾ ਕਰਕੇ ਦੇਸ਼ ਭਰ ਦੇ ਸਤਿਸੰਗ ਘਰਾਂ ਵਿੱਚ ਆਯੋਜਿਤ ਪ੍ਰੋਗਰਾਮ ਰੱਦ ਕਰ ਦਿੱਤੇ ਸਨ। ਇਸ ਕਾਰਨ ਕੋਰੋਨਾ ਕਾਲ ਦੌਰਾਨ ਸੰਗਤ ਡੇਰਾ ਬਿਆਸ ਅਤੇ ਸਤਿਸੰਗ ਘਰਾਂ ਵਿੱਚ ਸਤਿਸੰਗ ਵਿੱਚ ਸ਼ਾਮਲ ਨਹੀਂ ਹੋ ਸਕੀ, ਪਰ ਹੁਣ ਜਦੋਂ ਸਥਿਤੀ ਆਮ ਹੋ ਗਈ।
ਇਸ ਦੇ ਚੱਲਦਿਆਂ ਡੇਰਾ ਬਿਆਸ ਦੇ ਪ੍ਰਬੰਧਕਾਂ ਨੇ ਦੇਸ਼ ਭਰ ਦੇ ਕੇਂਦਰਾਂ ਅਤੇ ਉਪ ਕੇਂਦਰਾਂ ਵਿੱਚ ਸਤਿਸੰਗ ਆਯੋਜਿਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਡੇਰੇ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 500 ਮਰਦ ਅਤੇ ਔਰਤਾਂ ਦੀ ਸਮਰੱਥਾ ਵਾਲੇ ਪੰਡਾਲਾਂ ਵਿੱਚ ਸਤਿਸੰਗ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ :-
Gulab Jamun Recipe | ਗੁਲਾਬ ਜਾਮੁਣ ਦੀ ਰੈਸਿਪੀ | Diwali Desserts Recipe | Perfect Gulab Jamun
ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜਿਕ ਦੂਰੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਣ ਹਰ ਐਤਵਾਰ ਸਵੇਰੇ ਸਤਿਸੰਗ ਹੋਵੇਗਾ।
ਇਹ ਵੀ ਪੜ੍ਹੋ : ਮੈਡਮ ਨਵਜੋਤ ਕੌਰ ਸਿੱਧੂ ਨੇ ਕੈਪਟਨ ਨੂੰ ਕਰ ਦਿੱਤਾ ਇਹ ਖੁੱਲ੍ਹਾ ਚੈਲੰਜ