ਚੰਡੀਗੜ੍ਹ : ਭਾਜਪਾ ਆਗੂਆਂ ਨਾਲ ਸਿੰਘੂ ਬਾਰਡਰ ਕਤਲਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਿੰਘਾਂ ਦੇ ਆਗੂ ਬਾਬਾ ਅਮਨ ਸਿੰਘ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਤੋਂ ਬਾਅਦ ਵਿਵਾਦ ਹੋਰ ਵਧ ਗਿਆ ਹੈ।
ਦਰਅਸਲ ਤਸਵੀਰ ਵਿੱਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਵੀ ਮੌਜੂਦ ਹਨ। ਕਾਂਗਰਸ ਨੇਤਾ ਸੁਨੀਲ ਜਾਖੜ ਨੇ ਤਸਵੀਰ ਸਾਂਝੀ ਕਰਦਿਆਂ ਭਾਜਪਾ ਆਗੂਆਂ ‘ਤੇ ਧਮਾਕੇਦਾਰ ਟਵੀਟ ਕਰਦਿਆਂ ਤੰਜ ਕੱਸਿਆ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਪੰਜਾਬੀ ਦੀਆਂ ਕੁਝ ਲਾਈਨਾਂ ਸਾਂਝੀਆਂ ਕੀਤੀਆਂ- ‘ਭੈੜੇ ਭੈੜੇ ਯਾਰ ਸਾਡੀ ਫੱਤੋ ਦੇ’।
ਵੀਡੀਓ ਲਈ ਕਲਿੱਕ ਕਰੋ :-

Gulab Jamun Recipe | ਗੁਲਾਬ ਜਾਮੁਣ ਦੀ ਰੈਸਿਪੀ | Diwali Desserts Recipe | Perfect Gulab Jamun

ਉਨ੍ਹਾਂ ਅੱਗੇ ਲਿਖਿਆ ਕਿ ਇਨ੍ਹਾਂ ਸਤਰਾਂ ਦਾ ਤਰਜਮਾ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਕਿ ਮਨੁੱਖ ਆਪਣੀ ਸੰਗਤ ਨਾਲ ਹੀ ਜਾਣਿਆ ਜਾਂਦਾ ਹੈ। ਮੋਦੀ ਸਰਕਾਰ ਅੱਜਕਲ ਬੇਈਮਾਨ ਲੋਕਾਂ ਦੇ ਸੰਪਰਕ ਵਿੱਚ ਹੈ। ਇਸ ਨਾਲ ਆਪਣੇ ਆਪ ਨੂੰ ਰਾਸ਼ਟਰਵਾਦੀ ਐਲਾਨਣ ਵਾਲੀ ਭਾਜਪਾ ਸਰਕਾਰ ਨਾ ਸਿਰਫ ਆਪਣੇ ਆਪ ਨੂੰ ਬਲਕਿ ‘ਭਾਰਤ ਸਰਕਾਰ’ ਦੀ ਸੰਸਥਾ ਨੂੰ ਵੀ ਨੀਚਾ ਦਿਖਾ ਰਹੀ ਹੈ।
ਇਹ ਵੀ ਪੜ੍ਹੋ : ਕਿਸਾਨ ਲੀਡਰਾਂ ਨਾਲ ਤਕਰਾਰ ਵਿਚਾਲੇ ਨਿਹੰਗ ਸਿੰਘ ਜੱਥੇਬੰਦੀਆਂ ਨੇ 27 ਤਾਰੀਖ਼ ਨੂੰ ਸੱਦੀ ਵੱਡੀ ਮੀਟਿੰਗ






















