ਪਟਿਆਲਾ ਵਿਖੇ ਇੱਕ ਅਜੀਬ ਜਿਹਾ ਵਾਕਿਆ ਸਾਹਮਣੇ ਆਇਆ ਹੈ ਜਿਥੇ ਇੱਕ ਉਮਰਕੈਦੀ ਨੇ ਇੱਕ ਨਹੀਂ ਸਗੋਂ 3 ਵਿਆਹ ਰਚਾਏ ਹੋਏ ਹਨ ਤੇ ਹੁਣ ਉਹ ਚੌਥੇ ਵਿਆਹ ਦੀ ਤਿਆਰੀ ਕਰ ਰਿਹਾ ਸੀ। ਪਹਿਲੀ ਪਤਨੀ ਦੀ ਮਾਂ ਅਤੇ ਭਰਾ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਇੱਕ ਵਿਅਕਤੀ ਨੇ ਕਿਸੇ ਤਰ੍ਹਾਂ ਪਲਾਨ ਬਣਾ ਕੇ ਤੀਜੀ ਵਾਰ ਵਿਆਹ ਕਰਵਾ ਲਿਆ। ਵਿਚੋਲੇ ਦੀ ਮਦਦ ਨਾਲ ਮੁਲਜ਼ਮ ਨੇ ਪਰਿਵਾਰਕ ਮੈਂਬਰਾਂ ਅਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਝੂਠ ਬੋਲ ਕੇ ਇਕ ਹਫ਼ਤੇ ਵਿਚ ਹੀ ਵਿਆਹ ਕਰਵਾ ਲਿਆ। ਉਸ ਦੀ ਇਸ ਪੂਰੀ ਸਾਜਿਸ਼ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਉਹ ਵਿਆਹ ਦੇ 6 ਮਹੀਨਿਆਂ ਬਾਅਦ ਘਰ ਤੋਂ ਅਚਾਨਕ ਚਲਾ ਗਿਆ ਤੇ ਜਦੋਂ ਪਤਨੀ ਨੇ ਉਸ ਨੂੰ ਫੋਨ ਕੀਤਾ ਤਾਂ ਦੋਸ਼ੀ ਬੋਲਿਆ ਕਿ ਉਹ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤੇ ਇਹ ਕਹਿ ਕੇ ਉਸ ਨੇ ਫੋਨ ਬੰਦ ਕਰ ਲਿਆ। ਉਸ ਸਮੇਂ ਉਮਰ ਕੈਦੀ ਜੇਲ੍ਹ ਤੋਂ ਬਾਹਰ ਸੀ।
ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਜਦੋਂ ਪਤਨੀ ਨੇ ਜਲੰਧਰ ਪੁਲਿਸ ਥਾਣੇ ਵਿਚ ਕਰਵਾਈ ਤਾਂ ਉਥੇ ਉਸ ਨੂੰ ਪਤਾ ਲੱਗਾ ਕਿ ਇਹ ਤਾਂ ਉਮਰਕੈਦੀ ਹੈ ਤੇ ਲਗਭਗ 5 ਮਹੀਨਿਆਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਪਰਮਜੀਤ ਕੌਰ ਦੀ ਸ਼ਿਕਾਇਤ ‘ਤੇ ਪਤੀ ਭੁਪਿੰਦਰ ਸਿੰਘ ਨਿਵਾਸੀ ਗ੍ਰਾਊਂਡ ਫਲੋਰ ਸਨਰਾਈਜ ਅਪਾਰਟਮੈਂਟ ਗ੍ਰੀਨ ਮਾਡਲ ਟਾਊਨ ਜਲੰਧਰ ਤੇ ਵਿਚੌਲੇ ਰਨਜੀਤ ਸਿੰਘ ਵਾਸੀ ਗੰਭੋਵਾਲ ਜਿਲ੍ਹਾ ਹੁਸ਼ਿਆਰਪੁਰ ਖਿਲਾਫ ਥਾਣਾ ਅਰਬਨ ਅਸਟੇਟ ਪਟਿਆਲਾ ‘ਚ ਕੇਸ ਦਰਜ ਕਰ ਲਿਆ।
ਮੁਲਜ਼ਮ ਰਣਜੀਤ ਸਿੰਘ ਦੀਆਂ ਐਕਯੂਪ੍ਰੈਸ਼ਰ ਨਾਲ ਸਬੰਧਤ ਕੰਪਨੀ ਦੀਆਂ ਪੰਜਾਬ ਵਿੱਚ ਕਈ ਥਾਵਾਂ ‘ਤੇ ਬ੍ਰਾਂਚਾਂ ਹਨ। ਉਸ ਦੀ ਰਾਜਪੁਰਾ ਵਿੱਚ ਵੀ ਇੱਕ ਬਰਾਂਚ ਹੈ, ਜਿੱਥੇ ਪੀੜਤਾ ਦੀ ਰਣਜੀਤ ਸਿੰਘ ਨਾਲ ਮੁਲਾਕਾਤ ਹੋਈ ਸੀ। ਇਸ ਸਬੰਧੀ ਰਣਜੀਤ ਨੂੰ ਪਤਾ ਲੱਗਾ ਕਿ ਪੀੜਤਾ ਪਹਿਲਾਂ ਹੀ ਤਲਾਕਸ਼ੁਦਾ ਸੀ। ਇਸ ਮੁਲਾਕਾਤ ਤੋਂ ਕੁਝ ਦਿਨ ਬਾਅਦ ਰਣਜੀਤ ਸਿੰਘ ਦੋਸ਼ੀ ਭੁਪਿੰਦਰ ਸਿੰਘ ਦਾ ਰਿਸ਼ਤੇਦਾਰ ਲੈ ਕੇ ਪਟਿਆਲਾ ਦੇ ਰਹਿਣ ਵਾਲੇ ਪੀੜਤ ਦੇ ਘਰ ਪਹੁੰਚਿਆ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਰਿਸ਼ਤਾ ਤੈਅ ਕਰਨ ਤੋਂ ਬਾਅਦ ਇਕ ਹਫਤੇ ‘ਚ ਵਿਆਹ ਕਰਵਾਉਣ ਦਾ ਦਬਾਅ ਬਣਾਇਆ ਗਿਆ ਤੇ ਪਟਿਆਲਾ ਵਿਖੇ ਗੁਰਦੁਆਰਾ ਸਾਹਿਬ ਵਿਚ ਲਾਵਾਂ ਲੈਂਦੇ ਹੋਏ ਇੱਕ ਹੋਟਲ ਵਿਚ ਵਿਆਹ ਕਰ ਦਿੱਤਾ ਗਿਆ। ਔਰਤ ਨੇ ਦੱਸਿਆ ਕਿ ਜਦੋਂ ਉਹ ਸਹੁਰੇ ਘਰ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਸੱਸ, ਦੋ ਨਨਾਣਾਂ ਤੇ ਇਕ ਭਰਜਾਈ ਜਰਮਨ ਵਿਚ ਰਹਿੰਦੇ ਹਨ। ਕੁਝ ਸਮੇਂ ਬਾਅਦ ਦੋਸ਼ੀ ਨੇ ਉਸ ਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ 24 ਅਪ੍ਰੈਲ ਨੂੰ ਝਗੜਾ ਕਰਨ ਤੋਂ ਬਾਅਦ ਦੋਸ਼ੀ ਭੁਪਿੰਦਰ ਸਿੰਘ ਘਰ ਛੱਡ ਗਿਆ। ਘਰੋਂ ਨਿਕਲਣ ਤੋਂ ਬਾਅਦ ਉਸ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਹ ਕਿਸੇ ਹੋਰ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹੈ।
ਪੀੜਤਾ ਨੇ ਇਹ ਵੀ ਦੱਸਿਆ ਕਿ ਉਸ ਦੇ ਪਤੀ ਭੁਪਿੰਦਰ ਸਿੰਘ ਦੇ ਪਹਿਲੇ ਵਿਆਹ ਤੋਂ ਬਾਅਦ ਹੋਈ ਲੜਾਈ ਤੋਂ ਬਾਅਦ ਉਸ ਨੇ ਆਪਣੀ ਸੱਸ ਅਤੇ ਭਰਜਾਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਭੁਪਿੰਦਰ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ, ਜਦਕਿ ਪਰਿਵਾਰ ਦੇ ਹੋਰ ਮੈਂਬਰ ਜਰਮਨ ਵਿੱਚ ਰਹਿੰਦੇ ਹਨ। ਦੋਹਰੇ ਕਤਲ ਕਾਰਨ ਉਸ ਦਾ ਪਹਿਲਾ ਵਿਆਹ ਟੁੱਟ ਗਿਆ ਅਤੇ ਦੂਜੀ ਪਤਨੀ ਰੋਪੜ ਦੀ ਰਹਿਣ ਵਾਲੀ ਸੀ। ਉਸ ਨਾਲ ਹੀ ਮੁਲਜ਼ਮ ਦਾ ਤਲਾਕ ਹੋ ਗਿਆ ਹੈ ਅਤੇ ਮੁਲਜ਼ਮ ਨੇ ਉਸ ਨਾਲ ਤੀਜਾ ਵਿਆਹ ਕੀਤਾ ਸੀ। ਹੁਣ ਉਹ ਚੌਥੀ ਵਾਰ ਵਿਆਹ ਕਰਨ ਦੀ ਤਿਆਰੀ ਵਿੱਚ ਸੀ।