ਫਿਰੋਜ਼ਪੁਰ ‘ਚ ਤਾਇਨਾਤੀ ਦੌਰਾਨ ਹਨੀ ਟ੍ਰੈਪ ‘ਚ ਫਸੇ ਗੁਜਰਾਤ ਦਾ ਫੌਜੀ ਕਰੁਣਾਲ ਕੁਮਾਰ ਨੇ ਭਾਰਤੀ ਸੁਰੱਖਿਆ ਨੂੰ ਲੈ ਕੇ ਕਈ ਵੱਡੇ ਭੇਤ ਆਈਐੱਸਆਈ ਅੱਗੇ ਖੋਲ੍ਹ ਛੱਡੇ। ਫਿਲਹਾਲ ਭਾਰਤੀ ਫੌਜ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੀ ਹੈ।
ਇਸ ਦੇ ਨਾਲ ਹੀ SSOC ਇਸ ਕੇਸ ਨੂੰ ਮਜ਼ਬੂਤ ਕਰਨ ਲਈ ਫੌਜੀ ਜਾਸੂਸ ਦੇ ਬੈਂਕ ਖਾਤਿਆਂ, ਕਾਲ ਵੇਰਵੇ ਅਤੇ ਟ੍ਰੈਵਲ ਹਿਸਟਰੀ ਦੀ ਜਾਂਚ ਕਰ ਰਿਹਾ ਹੈ। ਦੇਸ਼ ਦੀਆਂ ਸਾਰੀਆਂ ਅਹਿਮ ਏਜੰਸੀਆਂ ਨੇ ਮਾਲ ਮੰਡੀ ਦੇ ਪੁੱਛਗਿੱਛ ਕੇਂਦਰ ‘ਚ ਇੱਕ-ਇੱਕ ਕਰਕੇ ਇਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕਰੁਣਾਲ ਪਿਛਲੇ ਦੋ ਸਾਲਾਂ ਤੋਂ ਫੌਜ ਦੀ ਹਰ ਕਾਰਵਾਈ ਪਾਕਿਸਤਾਨੀ ਏਜੰਟ ਸਿਦਰਾ ਖਾਨ ਨੂੰ ਦੇ ਰਿਹਾ ਸੀ। ਜਿਸ ਵਿੱਚ ਸਭ ਤੋਂ ਅਹਿਮ ਫਿਰੋਜ਼ਪੁਰ ਛਾਉਣੀ ਦਾ ਬਲੂ ਪ੍ਰਿੰਟ ਹੈ। ਫਿਰੋਜ਼ਪੁਰ ਛਾਉਣੀ ਦੀਆਂ ਤਸਵੀਰਾਂ ਭੇਜ ਦਿੱਤੀਆਂ ਗਈਆਂ ਹਨ ਅਤੇ ਅਸਲਾ ਕਿੱਥੇ ਅਤੇ ਕਿਸ ਪਾਸੇ ਦਫਤਰ ਹੈ, ਦੀ ਪੂਰੀ ਜਾਣਕਾਰੀ ਸਿਦਰਾ ਖਾਨ ਪਹੁੰਚ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ-:
Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe
ਕਰੁਣਾਲ ਕੋਲ ਫ਼ਿਰੋਜ਼ਪੁਰ ਛਾਉਣੀ ਵਿੱਚ ਲਗਾਏ ਗਏ ਰਾਡਾਰ ਅਤੇ ਹੋਰ ਸੁਰੱਖਿਆ ਉਪਕਰਨਾਂ ਬਾਰੇ ਵੀ ਪੂਰੀ ਜਾਣਕਾਰੀ ਸੀ ਅਤੇ ਉਹ ਪਾਕਿਸਤਾਨ ਨੂੰ ਭੇਜ ਚੁੱਕਾ ਹੈ। ਫੌਜ ਜੰਗ ਦੀ ਤਿਆਰੀ ਲਈ ਸਮੇਂ-ਸਮੇਂ ‘ਤੇ ਰਿਹਰਸਲ ਕਰਦੀ ਰਹਿੰਦੀ ਹੈ। ਇਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ, ਤਾਂ ਜੋ ਦੁਸ਼ਮਣ ਜੰਗ ਦੇ ਸਮੇਂ ਐਕਸ਼ਨ ਪਲਾਨ ਨਾ ਸਮਝ ਸਕੇ।
ਇਹ ਵੀ ਪੜ੍ਹੋ : ਕੈਪਟਨ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਦੀ ਵੱਡੀ ਬੈਠਕ, ਸਿੱਧੂ ਤੇ ਹਰੀਸ਼ ਚੌਧਰੀ ਵੀ ਪਹੁੰਚੇ
ਪਰ ਕਰੁਣਾਲ ਕੁਮਾਰ ਨੇ ਆਈਐਸਆਈ ਏਜੰਟ ਸਿਦਰਾ ਖਾਨ ਨਾਲ ਪਿਛਲੇ ਦੋ ਸਾਲਾਂ ਵਿੱਚ ਫੌਜ ਦੀ ਸਿਖਲਾਈ ਅਤੇ ਰਿਹਰਸਲ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਫਿਲਹਾਲ ਦੋਸ਼ੀ ਦੇ ਫੋਨ ਦਾ ਡਾਟਾ ਬਰਾਮਦ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਭਾਰਤੀ ਫੌਜ ਨੁਕਸਾਨ ਦਾ ਪੂਰਾ ਮੁਲਾਂਕਣ ਕਰ ਸਕੇਗੀ।