ਮੋਹਾਲੀ ਦੇ ਫੇਜ਼-7 ਵਿਚ ਬਦਮਾਸ਼ ਨੇ ਫਾਇਰਿੰਗ ਕਰਕੇ ਨੌਜਵਾਨ ਤੋਂ ਕਾਰ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਨੌਜਵਾਨ ਆਪਣੀ ਗੱਡੀ ਨੂੰ ਦੋਸ਼ੀ ਤੋਂ ਛੁਡਵਾਉਣ ਲਈ ਲਹੂ-ਲੁਹਾਣ ਹਾਲਤ ਪੀ. ਸੀ. ਆਰ. ਕੋਲ ਪੁੱਜਾ ਤੇ ਕਹਿਣ ਲੱਗਾ ਕਿ ਸਰ ਜੀ ਮੈਨੂੰ ਗੋਲੀ ਮਾਰ ਦਿੱਤੀ, ਪਰ ਦੋਸ਼ੀ ਭੱਜਣ ਵਿਚ ਸਫਲ ਹੋ ਗਏ।
ਕਾਰ ਮਾਲਕ ਦਾ ਦੋਸ਼ ਹੈ ਕਿ ਉਸ ਤੋਂ ਗੱਡੀ ਲੁੱਟ ਕੇ ਲੈ ਜਾਣ ਵਾਲੇ ਨੌਜਵਾਨ ਨੇ ਉਸ ‘ਤੇ ਗੋਲੀ ਚਲਾਈ ਜੋ ਕਿ ਉਸ ਦੇ ਹੱਥ ‘ਤੇ ਲੱਗੀ। ਡੀ. ਐੱਸ. ਪੀ. ਸਿਟੀ-1, ਗੁਰਸ਼ੇਰ ਸਿੰਘ ਸੰਧੂ ਤੇ ਹੋਰ ਪੁਲਿਸ ਮੁਲਾਜ਼ਮ ਜਾਂਚ ਲਈ ਮੌਕੇ ‘ਤੇ ਪਹੁੰਚ ਗਏ ਸਨ। ਪੁਲਿਸ ਘਟਨਾ ਵਾਲੀ ਥਾਂ ‘ਤੇ ਲੱਗੇ ਸੀ. ਸੀ. ਟੀ. ਵੀ. ਫੁਟੇਜ ਖੰਗਾਲਣ ਵਿਚ ਲੱਗੀ ਹੋਈ ਹੈ।
ਦੱਸਣਯੋਗ ਹੈ ਕਿ ਲਾਈਟ ਪੁਆਇੰਟ ‘ਤੇ ਗੱਡੀਆਂ ਦੇ ਐਕਸੀਡੈਂਟ ਹੋਣ ਕਾਰਨ ਸੜਕ ‘ਤੇ ਕਾਫੀ ਲੰਬਾ ਜਾਮ ਸੀ, ਜਿਸ ਕਾਰਨ ਅਚਾਨਕ ਇਹ ਵਾਰਦਾਤ ਹੋ ਗਈ।