ਮਹਾਰਾਸ਼ਟਰ ਸਰਕਾਰ ਦੇ ਮੰਤਰੀ ਅਤੇ NCP ਦੇ ਨੇਤਾ ਨਵਾਬ ਮਲਿਕ ਅੱਜ ਯਾਨੀ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਮੀਡੀਆ ਦੇ ਸਾਹਮਣੇ ਆਏ ਅਤੇ ਕਰੂਜ਼ ਡਰੱਗਜ਼ ਮਾਮਲੇ ਨੂੰ ਲੈ ਕੇ ਨਵੇਂ ਖੁਲਾਸੇ ਕੀਤੇ। ਮਲਿਕ ਨੇ ਦੱਸਿਆ ਕਿ ਕਰੂਜ਼ ‘ਤੇ ਪਾਰਟੀ ਦੌਰਾਨ ਦਾੜ੍ਹੀ ਵਾਲੇ ਵਿਅਕਤੀ ਫੈਸ਼ਨ ਟੀਵੀ ਦਾ ਇੰਡੀਆ ਹੈੱਡ ਕਾਸ਼ਿਫ ਖਾਨ ਸੀ। ਮਲਿਕ ਨੇ ਦੋਸ਼ ਲਾਇਆ ਕਿ ਕਾਸ਼ਿਫ ਖਾਨ ਡਰੱਗ ਪਾਰਟੀਆਂ ਆਯੋਜਿਤ ਕਰਨ ਤੋਂ ਇਲਾਵਾ ਅਸ਼ਲੀਲਤਾ ਅਤੇ ਸੈਕਸ ਰੈਕੇਟ ਚਲਾਉਂਦਾ ਹੈ। ਇਸ ਦੇ ਬਾਵਜੂਦ ਉਸ ਨੂੰ ਆਰਾਮ ਨਾਲ ਕਰੂਜ਼ ਤੋਂ ਬਾਹਰ ਜਾਣ ਦਿੱਤਾ ਗਿਆ। ਮਲਿਕ ਨੇ ਇਹ ਵੀ ਕਿਹਾ ਕਿ ਕਾਸ਼ਿਫ ਅਤੇ ਸਮੀਰ ਵਾਨਖੇੜੇ ਚੰਗੇ ਦੋਸਤ ਹਨ, ਇਸ ਲਈ ਉਨ੍ਹਾਂ ਨੂੰ ਫੜਿਆ ਨਹੀਂ ਗਿਆ। ਮਲਿਕ ਨੇ ਅੱਗੇ ਕਿਹਾ ਕਿ NCB ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਸਮੀਰ ਵਾਨਖੇੜੇ ਅਤੇ ਉਨ੍ਹਾਂ ਦੀ ਟੀਮ ਨੇ ਕਾਸ਼ਿਫ ਖਾਨ ਨੂੰ ਉਥੋਂ ਕਿਉਂ ਜਾਣ ਦਿੱਤਾ। ਇਸ ਤੋਂ ਪਹਿਲਾਂ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਮਲਿਕ ਨੇ ਕਿਹਾ ਸੀ ਕਿ ਕਰੂਜ਼ ‘ਤੇ ਕਾਸ਼ਿਫ ਦੀ ਪ੍ਰੇਮਿਕਾ ਵੀ ਮੌਜੂਦ ਸੀ।
ਮਲਿਕ ਨੇ ਕਿਹਾ ਕਿ ਦਾੜ੍ਹੀ ਵਾਲਾ ਅੰਤਰਰਾਸ਼ਟਰੀ ਡਰੱਗ ਮਾਫੀਆ (ਕਾਸ਼ਿਫ) ਇਕ ਵਾਰ ਤਿਹਾੜ ਜੇਲ ਵਿਚ ਕੈਦ ਸੀ, ਪਰ ਸਮੀਰ ਵਾਨਖੇੜੇ ਨੇ ਉਸ ‘ਤੇ ਕਾਰਵਾਈ ਨਹੀਂ ਕੀਤੀ ਅਤੇ ਉਸ ਨੂੰ ਕਰੂਜ਼ ਤੋਂ ਜਾਣ ਦਿੱਤਾ। ਜਦਕਿ ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਾੜ੍ਹੀ ਵਾਲਾ ਡਰੱਗ ਮਾਫੀਆ ਆਪਣੀ ਪ੍ਰੇਮੀਕਾ ਨਾਲ ਕਰੂਜ਼ ‘ਤੇ ਨੱਚ ਰਿਹਾ ਸੀ। ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਨਹੀਂ ਦਿੱਤੀ ਗਈ ਹੈ। ਮਲਿਕ ਨੇ ਅੱਗੇ ਕਿਹਾ ਕਿ ਜਦੋਂ ਤੱਕ ਕੋਈ ਅਪਰਾਧ ਨਹੀਂ ਹੁੰਦਾ, ਉਦੋਂ ਤੱਕ ਕਿਸੇ ਬੇਕਸੂਰ ਨੂੰ ਕੈਦ ਕਰਨਾ ਗਲਤ ਹੈ। ਵਾਨਖੇੜੇ ਦੇ ਆਉਣ ਤੋਂ ਬਾਅਦ ਐਨਸੀਬੀ ਨੇ ਝੂਠੇ ਦੋਸ਼ ਲਗਾ ਕੇ ਕਈ ਲੋਕਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ। ਹੁਣ ਇੱਕ ਮਹੀਨੇ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਬਦਲ ਰਹੀਆਂ ਹਨ। ਭਾਰਤ ਵਿੱਚ ਕਿਸੇ ਨੂੰ ਬੋਲਣ ਤੋਂ ਨਹੀਂ ਰੋਕਿਆ ਜਾ ਸਕਦਾ।
ਵੀਡੀਓ ਲਈ ਕਲਿੱਕ ਕਰੋ -: