‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੋ ਦਿਨਾ ਦੌਰੇ ‘ਤੇ ਹਨ। ਅੱਜ ਉਨ੍ਹਾਂ ਨੇ ਬਠਿੰਡਾ ਵਿਚ ਵਪਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੇਜਰੀਵਾਲ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ ਜੋਜੋ ‘ਤੇ ਦੋਸ਼ ਲਗਾਇਆ ਕਿ ਬਠਿੰਡਾ ਵਿਚ ਜੋਜੋ ਟੈਕਸ (ਗੁੰਡਾ ਟੈਕਸ) ਵਸੂਲਿਆ ਜਾ ਰਿਹਾ ਹੈ। ਇਸ ਨੂੰ ਹੁਣ ਤੋਂ ਬੰਦ ਕਰੋ, ਚੰਗੇ ਰਹੋਗੇ। ਅਸੀਂ ਨਿਯਮ ਬਦਲਾਂਗੇ ਅਤੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਰਹੇਗੀ। ਕੇਜਰੀਵਾਲ ਨੇ ਕਿਹਾ ਕਿ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਇਹ ਗੁੰਡਾ ਟੈਕਸ ਨਹੀਂ ਵਸੂਲਿਆ ਜਾਵੇਗਾ।
ਇਸ ‘ਤੇ ਜੈਜੀਤ ਸਿੰਘ ਨੇ ਟਵੀਟ ਕਰਕੇ ਅਰਵਿੰਦ ਕੇਜਰੀਵਾਲ ‘ਤੇ ਪਲਟਵਾਰ ਕੀਤਾ ਹੈ ਤੇ ਕਿਹਾ ਹੈ ਕਿ ਉਹ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕਰ ਰਹੇ ਹਨ ਅਤੇ ਕੋਈ ਵੀ ਮੁਆਫ਼ੀ ਸਵੀਕਾਰ ਨਹੀਂ ਕਰਨਗੇ। ਜੌਹਲ ਨੇ ਕਿਹਾ ਕਿ ਇਕ-ਦੋ ਦਿਨਾਂ ਦੇ ਵਿਚ-ਵਿਚ ਕੇਜਰੀਵਾਲ ‘ਤੇ ਕੇਸ ਦਾਇਰ ਹੋ ਜਾਵੇਗਾ ਅਤੇ ਕੇਸ ਭੁਗਤਣ ਲਈ ਉਨ੍ਹਾਂ ਨੂੰ ਹੁਣ ਵਾਰ-ਵਾਰ ਦਿੱਲੀ ਤੋਂ ਪੰਜਾਬ ਆਉਣਾ ਪਵੇਗਾ। ਜੌਹਲ ਨੇ ਦੋਸ਼ ਲਗਾਇਆ ਕਿ ਕਿਸੇ ਸਥਾਨਕ ਲੀਡਰ ਦੇ ਕਹਿਣ ‘ਤੇ ਕੇਜਰੀਵਾਲ ਨੇ ਇਹ ਬਿਆਨ ਦਿੱਤਾ ਹੈ, ਜਿਸ ਦੀ ਵੱਡੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਪਵੇਗੀ।
ਗੌਰਤਲਬ ਹੈ ਕਿ ਕੇਜਰੀਵਾਲ ਨੇ ਵਪਾਰੀਆਂ ਨੂੰ ਕਿਹਾ ਸੀ ਕਿ ਸਾਨੂੰ ਤੁਹਾਡੇ ਤੋਂ ਪੈਸਾ ਨਹੀਂ ਚਾਹੀਦਾ, ਤੁਸੀਂ ਪੰਜਾਬ ਦੀ ਤਰੱਕੀ ਦਾ ਹਿੱਸਾ ਬਣੋ। ਉਨ੍ਹਾਂ ਵਪਾਰੀਆਂ ਨਾਲ ਵਾਅਦਾ ਕੀਤਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਤਿੰਨ-ਚਾਰ ਮਹੀਨਿਆਂ ਬਾਅਦ ਹੀ ਰਿਫੰਡ ਵਿੱਚ ਫਸਿਆ ਹਰ ਪੈਸਾ ਵਾਪਸ ਕਰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ 1 ਅਪ੍ਰੈਲ ਤੋਂ ਵਪਾਰੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ। ਕਿਸੇ ਵੀ ਵਪਾਰੀ ਨੂੰ ਡਰ ਦੇ ਮਾਰੇ ਵਪਾਰ ਕਰਨ ਦੀ ਲੋੜ ਨਹੀਂ ਹੈ। ਅਸੀਂ ਅਜਿਹਾ ਸਿਸਟਮ ਬਣਾਵਾਂਗੇ। ਅਸੀਂ ਵਪਾਰੀਆਂ ਨੂੰ ਅਪਰਾਧੀਆਂ ਤੋਂ ਬਚਾਵਾਂਗੇ ਅਤੇ ਭਾਈਚਾਰਾ ਬਣਾਵਾਂਗੇ। ਦੂਜੇ ਐਲਾਨ ਵਿੱਚ ਕੇਜਰੀਵਾਲ ਨੇ ਕਿਹਾ ਕਿ ਅਸੀਂ ਪੰਜਾਬੀਆਂ ਨੂੰ ਇਮਾਨਦਾਰ ਸਰਕਾਰ ਦੇਵਾਂਗੇ। ਪੰਜਾਬੀਆਂ ਨੂੰ ਭ੍ਰਿਸ਼ਟਾਚਾਰੀਆਂ ਦੇ ਜਾਲ ਤੋਂ ਮੁਕਤ ਕਰਾਏਗਾ। ਹਫ਼ਤਾ, ਮਹੀਨਾ, ਇੰਸਪੈਕਟਰੀ ਰਾਜ ਅਤੇ ਲਾਲ ਰਾਜ ਤੋਂ ਮੁਕਤ ਹੋ ਜਾਵੇਗਾ।