ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਕੰਟਰੋਲ ਰੇਖਾ ‘ਤੇ ਗਸ਼ਤ ਦੌਰਾਨ ਹੋਏ ਇੱਕ ਸੁਰੰਗ ਵਿੱਚ ਧਮਾਕੇ ‘ਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਧਮਾਕਾ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ਵਿੱਚ ਹੋਇਆ ਹੈ। ਫੌਜ ਦੇ ਦੋਵੇਂ ਜਵਾਨਾਂ ਨੂੰ ਨੇੜੇ ਦੇ ਇੱਕ ਫੌਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਸ਼ਹੀਦ ਹੋਏ ਜਵਾਨਾਂ ਦੀ ਪਛਾਣ ਲੈਫਟੀਨੈਂਟ ਰਿਸ਼ੀ ਕੁਮਾਰ ਜੋ ਬੇਗੁਸਰਾਏ (ਬਿਹਾਰ) ਦੇ ਰਹਿਣ ਵਾਲੇ ਸਨ ਅਤੇ ਬਠਿੰਡਾ ਵਿਚ ਸਿਰੀਏਵਾਲਾ ਦੇ ਰਹਿਣ ਵਾਲੇ ਸਿਪਾਹੀ ਮਨਜੀਤ ਸਿੰਘ ਵਜੋਂ ਸਾਹਮਣੇ ਆਈ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੰਟਰੋਲ ਰੇਖਾ ਨੇੜੇ ਇਕ ਬਾਰੂਦੀ ਸੁਰੰਗ ‘ਤੇ ਗਸ਼ਤ ਦੇ ਗਏ ਫੌਜ ਦੇ ਜਵਾਨਾਂ ਨੇ ਜਦੋਂ ਪੈਰ ਰਖਿਆ ਤਾਂ ਧਮਾਕਾ ਹੋਇਆ, ਜਿਸ ਵਿੱਚ ਇੱਕ ਅਧਿਕਾਰੀ ਅਤੇ ਫੌਜੀ ਦੀ ਮੌਤ ਹੋ ਗਈ।
ਇਸ ਹਾਦਸੇ ਵਿੱਚ ਤਿੰਨ ਹੋਰ ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਮਿਲੀ ਜਾਣਕਾਰੀ ਮੁਤਾਬਕ ਜਿਸ ਇਲਾਕੇ ਵਿੱਚ ਧਮਾਕਾ ਹੋਇਆ ਹੈ, ਉਹ ਘੁਸਪੈਠਾਂ ਨੂੰ ਰੋਕਣ ਲਈ ਫੌਜ ਵੱਲੋਂ ਲਗਾਈਆਂ ਗਈਆਂ ਬਾਰੂਦੀ ਸੁਰੰਗਾਂ ਨਾਲ ਭਰਿਆ ਹੋਇਆ ਹੈ।
ਇਹ ਵੀ ਪੜ੍ਹੋ : PAK: ਜਨਰਲ ਬਾਜਵਾ ਦਾ ਅਸਤੀਫ਼ਾ ਮੰਗਣ ‘ਤੇ ਰਿਟਾਇਰਡ ਫ਼ੌਜੀ ਦੇ ਮੁੰਡੇ ਨੂੰ 5 ਸਾਲ ਦੀ ਜੇਲ੍ਹ
ਨੌਸ਼ਹਿਰਾ ਸੈਕਟਰ ਰਾਜੌਰੀ ਜ਼ਿਲ੍ਹੇ ਦੇ ਅਧੀਨ ਆਉਂਦਾ ਹੈ, ਜੋ ਜੰਮੂ ਦੇ ਪੀਰਪੰਜਲ ਇਲਾਕੇ ਦਾ ਹਿੱਸਾ ਹੈ, ਜਿੱਥੇ ਪਿਛਲੇ ਤਿੰਨ ਹਫ਼ਤਿਆਂ ਤੋਂ ਫੌਜ ਦੀ ਕਾਰਵਾਈ ਚੱਲ ਰਹੀ ਹੈ।
ਪੁੰਛ ਦੇ ਜੰਗਲਾਂ ਵਿਚ ਲੁਕੇ ਹੋਏ ਅੱਤਵਾਦੀਆਂ ਖਿਲਾਫ ਬਿਨਾਂ ਕਿਸੇ ਸਫਲਤਾ ਦੇ ਦੋ ਅਫਸਰਾਂ ਸਮੇਤ 9 ਜਵਾਨ ਮਾਰੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਪਿਛਲੇ 18 ਸਾਲਾਂ ਵਿੱਚ ਇਸ ਖੇਤਰ ਵਿੱਚ ਇਹ ਸਭ ਤੋਂ ਲੰਬਾ ਅੱਤਵਾਦ ਵਿਰੋਧੀ ਆਪ੍ਰੇਸ਼ਨ ਹੈ।