ਪੱਛਮੀ ਬੰਗਾਲ ਦੀਆਂ ਸਾਰੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਟੀਐਮਸੀ ਨੇ ਜਿੱਤ ਦਰਜ ਕੀਤੀ ਹੈ, ਜਿਸ ਨਾਲ ਮਮਤਾ ਬੈਨਰਜੀ ਦਾ ਕੱਦ ਹੋਰ ਵੀ ਵੱਧ ਗਿਆ ਹੈ।
ਸਾਰੀਆਂ ਚਾਰ ਸੀਟਾਂ ਦੀ ਵੋਟ ਪ੍ਰਤੀਸ਼ਤਤਾ ਦੀ ਗੱਲ ਕਰੀਏ ਤਾਂ ਟੀਐਮਸੀ ਨੂੰ 75 ਫੀਸਦੀ, ਭਾਜਪਾ ਨੂੰ 14.5 ਫੀਸਦੀ, ਸੀਪੀਆਈਐਮ ਨੂੰ 7.3 ਫੀਸਦੀ ਵੋਟਾਂ ਮਿਲੀਆਂ ਹਨ। ਦੂਜੇ ਪਾਸੇ, ਕਾਂਗਰਸ ਨੂੰ ਸਿਰਫ 0.37 ਫੀਸਦੀ ਵੋਟਾਂ ਮਿਲੀਆਂ, ਜੋ ਕਿ ਨੋਟਾ ਤੋਂ ਵੀ ਘੱਟ ਹਨ। ਇੰਨ੍ਹਾਂ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ 30 ਅਕਤੂਬਰ ਨੂੰ ਵੋਟਿੰਗ ਹੋਈ ਸੀ। ਇਸ ਦੇ ਨਾਲ ਹੀ ਵਿਧਾਨ ਸਭਾ ਵਿੱਚ ਟੀਐਮਸੀ ਦੇ ਵਿਧਾਇਕਾਂ ਦੀ ਗਿਣਤੀ ਹੁਣ 217 ਹੋ ਗਈ ਹੈ। ਜੇਕਰ ਭਾਜਪਾ ਤੋਂ ਆਏ ਪੰਜ ਹੋਰ ਵਿਧਾਇਕ ਸ਼ਾਮਿਲ ਕੀਤੇ ਜਾਣ ਤਾਂ ਇਹ ਗਿਣਤੀ ਵੱਧ ਕੇ 222 ਹੋ ਗਈ ਹੈ।
ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਵਿੱਚ ਟੀਐਮਸੀ ਨੇ ਭਾਜਪਾ ਨੂੰ ਕਰਾਰੀ ਹਾਰ ਦਿੱਤੀ ਹੈ। ਭਵਾਨੀਪੁਰ ਸਮੇਤ ਤਿੰਨ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ‘ਚ ਜਿੱਤ ਦਾ ਸਿਲਸਿਲਾ ਜਾਰੀ ਰਿਹਾ ਅਤੇ ਹੁਣ ਫਿਰ ਤੋਂ ਟੀਐੱਮਸੀ ਦੇ ਸਾਰੇ ਉਮੀਦਵਾਰ ਚਾਰ ਵਿਧਾਨ ਸਭਾ ਸੀਟਾਂ ਜਿੱਤਣ ‘ਚ ਸਫਲ ਰਹੇ ਹਨ ਅਤੇ ਟੀਐੱਮਸੀ ਉਮੀਦਵਾਰਾਂ ਦੀ ਗਿਣਤੀ ਵੀ ਵੱਧ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: