ਕਿਸਾਨ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਜਾ ਰਹੇ ਹਨ। ਗੁਰਨਾਮ ਸਿੰਘ ਚਡੂਨੀ ਨੇ ਫਤਿਹਗੜ੍ਹ ਸਾਹਿਬ ਤੋਂ ਸਰਬਜੀਤ ਮੱਖਣ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਦੱਸ ਦੇਈਏ ਕਿ ਗੁਰਨਾਮ ਚਡੂਨੀ ਨੇ ਕਿਹਾ ਸੀ ਕਿ ਉਹ ਖੁਦ ਚੋਣਾਂ ਨਹੀਂ ਲੜਨਗੇ ਪਰ ਹਰ ਵਿਧਾਨ ਸਭਾ ਸੀਟ ਤੇ ਕਿਸਾਨ ਉਮੀਦਵਾਰ ਖੜ੍ਹਾ ਕਰਨਗੇ।
ਚਡੂਨੀ ਨੇ ਮਿਸ਼ਨ 2022 ਪੰਜਾਬ ‘ਤੇ ਬੋਲਦਿਆਂ ਕਿਹਾ ਸੀ ਕਿ ਪੰਜਾਬ ਅੰਦਰੋਂ ਬਹੁਤ ਵਧੀਆ ਹੁੰਗਾਰਾ ਉਨ੍ਹਾਂ ਨੂੰ ਮਿਲ ਰਿਹਾ ਹੈ। ਅੰਦੋਲਨ ਕਾਰਨ ਪਹਿਲਾਂ ਪੰਜਾਬ ਨੂੰ ਸਮਾਂ ਨਹੀਂ ਦਿੱਤਾ ਗਿਆ। ਉਹ ਖ਼ੁਦ ਆਪ ਪੰਜਾਬ ਵਿੱਚ ਸਮਾਂ ਲਾਉਣਗੇ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਜਿਸ ਨਾਲ ਮਿਸ਼ਨ ਪੰਜਾਬ ਦੀ ਲਹਿਰ ਚਲਾਈ ਜਾਵੇਗੀ। ਪੰਜਾਬ ਦੇ ਸਮਝਦਾਰ ਅਤੇ ਬੁੱਧੀਜੀਵੀ ਵਿਅਕਤੀਆਂ ਨੂੰ ਇਕੱਠੇ ਕਰਕੇ ਪੰਜਾਬ ਅੰਦਰ ਇੱਕ ਰਾਜਨੀਤਕ ਪਾਰਟੀ ਖੜ੍ਹੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ‘ਗੰਦੇ ਧੰਦੇ’ ਵਾਲਿਆਂ ਨੇ Whatsapp’ਤੇ ਭੇਜੀਆਂ ਕੁੜੀਆਂ ਦੀਆਂ ਰੇਟ ਨਾਲ ਤਸਵੀਰਾਂ!
ਕਾਰਪੋਰੇਟਾਂ ਨੂੰ ਅੱਗੇ ਲਿਆਉਣ ਲਈ ਰਾਜਨੇਤਾਵਾਂ ਨੇ ਇਹ ਕਾਨੂੰਨ ਬਣਾਏ ਹਨ। ਜੇਕਰ ਕਿਸਾਨ ਮਜ਼ਦੂਰ ਆਪਣੇ ਬੰਦੇ ਆਪਣੇ ਰਾਜਨੀਤੀ ਵਿੱਚ ਅੱਗੇ ਭੇਜਣਗੇ ਤਾਂ ਕਿਸਾਨ ਮਜ਼ਦੂਰਾਂ ਦੇ ਹੱਕ ਵਿੱਚ ਅੱਗੇ ਜਾ ਕੇ ਕਾਨੂੰਨ ਬਣਨਗੇ ਅਤੇ ਕਾਨੂੰਨਾਂ ਨਾਲ ਹੀ ਦੇਸ਼ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: