ਗਵਾਲੀਅਰ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੂ ਤੇ ਭਾਰਤ ਵੱਖ ਨਹੀਂ ਹੋ ਸਕਦੇ ਹਨ। ਭਾਰਤ ਨੂੰ ਭਾਰਤ ਰਹਿਣਾ ਹੈ ਤਾਂ ਭਾਰਤ ਨੂੰ ਹਿੰਦੂ ਰਹਿਣਾ ਹੀ ਪਵੇਗਾ। ਹਿੰਦੂ ਨੂੰ ਹਿੰਦੂ ਰਹਿਣਾ ਹੈ ਤਾਂ ਭਾਰਤ ਨੂੰ ਅਖੰਡ ਬਣਨਾ ਹੀ ਪਵੇਗਾ। ਹਿੰਦੂ ਦੇ ਬਿਨਾਂ ਭਾਰਤ ਨਹੀਂ ਤੇ ਭਾਰਤ ਦੇ ਬਿਨਾਂ ਹਿੰਦੂ ਨਹੀਂ। ਭਾਰਤ ਟੁੱਟਾ, ਪਾਕਿਸਤਾਨ ਹੋਇਆ ਕਿਉਂਕਿ ਅਸੀਂ ਇਸ ਭਾਵ ਨੂੰ ਭੁੱਲ ਗਏ ਕਿ ਅਸੀਂ ਹਿੰਦੂ ਹਾਂ, ਉਥੋਂ ਦੇ ਮੁਸਲਮਾਨ ਵੀ ਭੁੱਲ ਗਏ। ਖੁਦ ਨੂੰ ਹਿੰਦੂ ਮੰਨਣ ਵਾਲਿਆਂ ਦੀ ਪਹਿਲਾਂ ਤਾਕਤ ਘੱਟ ਹੋਈ ਫਿਰ ਗਿਣਤੀ ਘੱਟ ਹੋਈ। ਇਸ ਲਈ ਪਾਕਿਸਤਾਨ ਭਾਰਤ ਨਹੀਂ ਰਿਹਾ।
ਇਹ ਹਿੰਦੋਸਤਾਨ ਹੈ ਅਤੇ ਇਥੇ ਪ੍ਰੰਪਰਾ ਤੋਂ ਹਿੰਦੂ ਲੋਕ ਰਹਿੰਦੇ ਆਏ ਹਨ। ਜਿਸ-ਜਿਸ ਗੱਲ ਨੂੰ ਹਿੰਦੂ ਕਹਿੰਦੇ ਹਨ, ਉਹ ਸਾਰੀਆਂ ਗੱਲਾਂ ਦਾ ਵਿਕਾਸ ਇਸ ਧਰਤੀ ‘ਤੇ ਹੋਇਆ ਹੈ। ਭਾਰਤ ਦੀਆਂ ਸਾਰੀਆਂ ਗੱਲਾਂ ਭਾਰਤ ਦੀ ਭੂਮੀ ਨਾਲ ਜੁੜੀਆਂ ਹਨ।
ਵੀਡੀਓ ਲਈ ਕਲਿੱਕ ਕਰੋ :-
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਇਸ ਤੋਂ ਪਹਿਲਾਂ ਨੋਇਡਾ ਵਿਚ ਪੁਸਤਕ ਲਾਂਚਿੰਗ ਪ੍ਰੋਗਰਾਮ ‘ਚ ਮੋਹਨ ਭਾਗਵਤ ਨੇ ਕਿਹਾ ਸੀ ਕਿ ਵੰਡ ਕੋਈ ਸਿਆਸੀ ਸਵਾਲ ਨਹੀਂ ਹੈ, ਸਗੋਂ ਹੋਂਦ ਦਾ ਸਵਾਲ ਹੈ। ਭਾਰਤ ਦੀ ਵੰਡ ਦੀ ਤਜਵੀਜ਼ ਨੂੰ ਸਿਰਫ਼ ਇਸ ਲਈ ਪ੍ਰਵਾਨ ਕੀਤਾ ਗਿਆ ਸੀ ਤਾਂ ਜੋ ਖ਼ੂਨ ਦੀਆਂ ਨਦੀਆਂ ਨਾ ਵਹਿਣ ਪਰ ਇਸ ਦੇ ਉਲਟ ਉਦੋਂ ਤੋਂ ਹੁਣ ਤੱਕ ਹੋਰ ਖ਼ੂਨ ਵਹਾਇਆ ਗਿਆ ਹੈ।
ਭਾਗਵਤ ਨੇ ਕਿਹਾ ਸੀ ਕਿ ਭਾਰਤ ਦੀ ਵੰਡ ਉਸ ਸਮੇਂ ਦੇ ਹਾਲਾਤ ਨਾਲੋਂ ਵੱਧ ਇਸਲਾਮ ਅਤੇ ਬ੍ਰਿਟਿਸ਼ ਹਮਲੇ ਦਾ ਨਤੀਜਾ ਸੀ। ਹਾਲਾਂਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪਹਿਲਾਂ ਹੀ ਇਸਲਾਮੀ ਹਮਲੇ ਬਾਰੇ ਚੇਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਦੀ ਵੰਡ ਕੋਈ ਹੱਲ ਨਹੀਂ ਹੈ, ਇਸ ਤੋਂ ਕੋਈ ਖੁਸ਼ ਨਹੀਂ ਹੈ। ਜੇਕਰ ਵੰਡ ਨੂੰ ਸਮਝਣਾ ਹੈ ਤਾਂ ਉਸ ਸਮੇਂ ਤੋਂ ਹੀ ਸਮਝਣਾ ਪਵੇਗਾ।