ਗੁਆਂਢੀ ਹੈੱਡ ਕਾਂਸਟੇਬਲ ਬੱਚਿਆਂ ਨੂੰ ਗਲੀ ‘ਚ ਖੇਡਣ ਤੋਂ ਰੋਕਦਾ-ਟੋਕਦਾ ਸੀ ਤਾਂ ਗੁਆਂਢੀ ਔਰਤ ਨੇ ਹੈੱਡ ਕਾਂਸਟੇਬਲ ਦੀ ਢਾਈ ਸਾਲ ਦੀ ਬੱਚੀ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਬੱਚੀ ਨੂੰ ਜ਼ਮੀਨ ‘ਚ ਦੱਬ ਦਿੱਤਾ। ਇਸ ਗੱਲ ਦਾ ਖੁਲਾਸਾ ਨਹੀਂ ਹੋਣਾ ਸੀ ਜੇਕਰ ਉਹ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਬੱਚੇ ਨੂੰ ਲੈ ਕੇ ਜਾਂਦੀ ਨਜ਼ਰ ਨਾ ਆਉਂਦੀ। ਪੁਲਸ ਨੇ ਨੀਲਮ ਨਾਂ ਦੀ 33 ਸਾਲਾ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਬੱਚੀ ਦੀ ਲਾਸ਼ ਵੀ ਬਰਾਮਦ ਕੀਤੀ ਹੈ। ਢਾਈ ਸਾਲਾਂ ਦਿਲਰੋਜ ਦੀ ਮਾਂ ਦਾ ਘਟਨਾ ਤੋਂ ਬਾਅਦ ਰੋ ਰੋ ਬੁਰਾ ਹਾਲ ਹੈ। ਘਟਨਾ ਸ਼ਿਮਲਾਪੁਰੀ ਕਵਾਲਟੀ ਚੌਕ ਨੇੜੇ ਸਥਿਤ ਗਲੀ ਨੰਬਰ ਸਾਢੇ ਅੱਠ ਦੀ ਹੈ।
ਦਿਲਰੋਜ ਦੇ ਪਿਤਾ ਹਰਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਹਨ, ਉਹ ਸਰਪੰਚ ਨਾਲ ਜੁੜੇ ਗੰਨਮੈਨ ਹਨ। ਪਿਤਾ ਅਨੁਸਾਰ ਬੇਟੀ ਦਿਲਰੋਜ ਕੌਰ ਦੁਪਹਿਰ ਕਰੀਬ 2:30 ਵਜੇ ਘਰ ਦੇ ਬਾਹਰ ਖੇਡ ਰਹੀ ਸੀ। ਉੱਥੇ ਉਸ ਦੀ ਮਾਂ ਵੀ ਮੌਜੂਦ ਸੀ, ਉਹ ਕਿਸੇ ਕੰਮ ਲਈ ਘਰ ਗਈ, ਜਦੋਂ ਬਾਹਰ ਆ ਕੇ ਦੇਖਿਆ ਤਾਂ ਬੱਚੀ ਗਲੀ ਵਿਚ ਨਹੀਂ ਸੀ। ਉਹ ਘਰ ਦੇ ਆਸ-ਪਾਸ ਬੱਚੀ ਦੀ ਭਾਲ ਕਰਦੇ ਰਹੇ ਪਰ ਜਦੋਂ ਉਹ ਨਹੀਂ ਮਿਲੀ ਤਾਂ ਇਸ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ ਗਈ। ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਗੁਆਂਢ ਤੋਂ ਗਈ ਇੱਕ ਔਰਤ ਨੀਲਮ ਬੱਚੀ ਨੂੰ ਕਾਲੇ ਰੰਗ ਦੀ ਐਕਟਿਵਾ ‘ਤੇ ਅਗਵਾ ਕਰ ਲਿਆ ਸੀ। ਪੁਲਸ ਨੇ ਨੀਲਮ ਨੂੰ ਉਸ ਦੇ ਨੰਬਰ ਤੋਂ ਟਰੇਸ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: