Kiwi Health benefits: ਮੌਸਮ ਦੇ ਬਦਲਣ ਨਾਲ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਤਾਂ ਜੋ ਡੀਹਾਈਡਰੇਸ਼ਨ ਅਤੇ ਹੋਰ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸਦੇ ਲਈ ਡੇਲੀ ਡਾਇਟ ‘ਚ ਕੀਵੀ ਫਲ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ। ਇਸ ‘ਚ ਵਿਟਾਮਿਨ ਸੀ ਅਤੇ ਈ, ਪੋਟਾਸ਼ੀਅਮ, ਕੈਲਸ਼ੀਅਮ, ਫਾਈਬਰ, ਐਂਟੀ-ਆਕਸੀਡੈਂਟਸ, ਐਂਟੀ-ਇੰਫਲਾਮੇਟਰੀ ਅਤੇ ਚਿਕਿਤਸਕ ਗੁਣ ਹੁੰਦੇ ਹਨ। ਅਜਿਹੇ ‘ਚ ਰੋਜ਼ਾਨਾ 1 ਕੀਵੀ ਦਾ ਸੇਵਨ ਕਰਨਾ ਸਿਹਤ ਹੀ ਨਹੀਂ ਸਕਿਨ ਲਈ ਵੀ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਇਸ ਦੇ ਹੋਰ ਫਾਇਦਿਆਂ ਬਾਰੇ…
ਕੀਵੀ ਖਾਣ ਦੇ ਫ਼ਾਇਦੇ
- ਇਸ ਦੇ ਸੇਵਨ ਨਾਲ ਡੇਂਗੂ ਦੇ ਮਰੀਜ਼ਾਂ ਨੂੰ ਜਲਦੀ ਠੀਕ ਹੋਣ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਖੂਨ ‘ਚ ਘੱਟ ਰਹੇ ਪਲੇਟਲੇਟ ਨੂੰ ਵਧਾਉਣ ‘ਚ ਵੀ ਕੀਵੀ ਫ਼ਾਇਦੇਮੰਦ ਹੁੰਦੀ ਹੈ।
- ਇਕ ਖੋਜ ਦੇ ਅਨੁਸਾਰ ਲਗਾਤਾਰ 8 ਹਫਤਿਆਂ ਤੱਕ ਕੀਵੀ ਖਾਣ ਨਾਲ ਹਾਈ ਬੀਪੀ ਦੀ ਸਮੱਸਿਆ ਦੂਰ ਹੁੰਦੀ ਹੈ। ਅਜਿਹੇ ‘ਚ ਦਿਲ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ।
- ਰੋਜ਼ਾਨਾ 1 ਕੀਵੀ ਦਾ ਸੇਵਨ ਕਰਨ ਨਾਲ ਬਲੱਡ ਕਲੋਟਸ ਦੀ ਸਮੱਸਿਆ ਤੋਂ ਰਾਹਤ ਮਿਲਣ ਨਾਲ ਸਟ੍ਰੋਕ ਅਤੇ ਹਾਰਟ ਅਟੈਕ ਆਉਣ ਦਾ ਖ਼ਤਰਾ ਕਈ ਗੁਣਾ ਘੱਟ ਜਾਂਦਾ ਹੈ।
- ਨਿਯਮਤ ਤੌਰ ‘ਤੇ ਕੀਵੀ ਦੇ ਸੇਵਨ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਨਾਲ ਗੈਸ, ਐਸਿਡਿਟੀ, ਬਦਹਜ਼ਮੀ, ਪੇਟ ਦਰਦ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
- ਕੀਵੀ ਘੱਟ ਕੈਲੋਰੀ ਅਤੇ ਜ਼ਿਆਦਾ ਫਾਈਬਰ ਵਾਲਾ ਫ਼ਲ ਹੈ। ਅਜਿਹੇ ‘ਚ ਰੋਜ਼ਾਨਾ ਇਸ ਦੇ ਸੇਵਨ ਨਾਲ ਭਾਰ ਘਟਾਉਣ ‘ਚ ਸਹਾਇਤਾ ਮਿਲਦੀ ਹੈ।
- ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਕੀਵੀ ਦਾ ਸੇਵਨ ਕਰਨ ਨਾਲ ਇਮਿਊਨਿਟੀ ਵੱਧਣ ਨਾਲ ਸਰਦੀ, ਜ਼ੁਕਾਮ, ਬੁਖਾਰ ਆਦਿ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
- ਵਿਟਾਮਿਨ ਸੀ ਨਾਲ ਭਰਪੂਰ ਕੀਵੀ ਦਾ ਸੇਵਨ ਕਰਨ ਨਾਲ ਸਾਹ ਪ੍ਰਕ੍ਰਿਆ ਸਹੀ ਤਰ੍ਹਾਂ ਕੰਮ ਕਰਦੀ ਹੈ। ਅਜਿਹੇ ‘ਚ ਇਹ ਅਸਥਮਾ ਹੋਣ ਦੇ ਖ਼ਤਰੇ ਨੂੰ ਘੱਟ ਕਰਦਾ ਹੈ।
- ਕੀਵੀ ‘ਚ ਮੌਜੂਦ ਫੋਲੇਟ, ਵਿਟਾਮਿਨ ਸੀ ਸਰੀਰ ‘ਚ ਆਇਰਨ ਦੀ ਕਮੀ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਗਰਭਪਾਤ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।
- ਕੀਵੀ ਅਤੇ ਦਹੀਂ ਦਾ ਫੇਸਪੈਕ ਲਗਾਉਣ ਸਕਿਨ ਨੂੰ ਪੋਸ਼ਣ ਮਿਲਣ ਨਾਲ ਡ੍ਰਾਈ ਸਕਿਨ, ਪਿੰਪਲਸ, ਦਾਗ-ਧੱਬੇ, ਝੁਰੜੀਆਂ, ਛਾਈਆਂ ਅਤੇ ਡਾਰਕ ਸਰਕਲ ਤੋਂ ਰਾਹਤ ਮਿਲਦੀ ਹੈ।
- ਕੀਵੀ ‘ਚ ਮੌਜੂਦ ਵਿਟਾਮਿਨ ਸੀ ਸਰੀਰ ‘ਚ ਇੰਸੁਲਿਨ ਦੀ ਮਾਤਰਾ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ ਇਸ ਤਰ੍ਹਾਂ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ।