Makki Roti health benefits: ਸਰਦੀਆਂ ‘ਚ ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਚਾਹੇ ਇਸ ਨੂੰ ਦਾਣੇ ਦੇ ਰੂਪ ‘ਚ ਖਾਓ ਜਾਂ ਰੋਟੀ ਦੇ ਰੂਪ ‘ਚ। ਇਸ ‘ਚ ਵਿਟਾਮਿਨ ਏ,ਬੀ,ਈ ਅਤੇ ਕਈ ਤਰ੍ਹਾਂ ਦੇ ਮਿਨਰਲਸ ਜਿਵੇਂ ਆਇਰਨ, ਕਾਪਰ, ਜ਼ਿੰਕ ਅਤੇ ਮੈਗਨੀਜ਼, ਸੇਲੇਨਿਯਮ ਪੋਟਾਸ਼ੀਅਮ ਆਦਿ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਜੋ ਕੋਲਨ ਕੈਂਸਰ ਅਤੇ ਦਿਲ ਦੇ ਗੰਭੀਰ ਰੋਗ ਹੋਣ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ। ਇਸ ਲਈ ਆਪਣੀ ਖੁਰਾਕ ‘ਚ ਮੱਕੀ ਦੀ ਰੋਟੀ ਨੂੰ ਜ਼ਰੂਰ ਸ਼ਾਮਲ ਕਰੋ। ਆਓ ਜਾਣਦੇ ਹਾਂ ਇਸ ਦੇ ਫਾਇਦੇ….
ਮੱਕੀ ਦੀ ਰੋਟੀ ਖਾਣ ਦੇ ਫ਼ਾਇਦੇ
- ਐਂਟੀ-ਆਕਸੀਡੈਂਟ, ਬੀਟਾ ਕ੍ਰਿਪਟੋਜੇਂਥਿਨ, ਐਂਟੀ-ਆਕਸੀਡੈਂਟ ਨਾਲ ਭਰਪੂਰ ਮੱਕੀ ਦੀ ਰੋਟੀ ਦਾ ਸੇਵਨ ਫੇਫੜਿਆਂ ਦੇ ਕੈਂਸਰ, ਲੀਵਰ ਅਤੇ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਘੱਟ ਕਰਦੇ ਹਨ।
- ਇਹ ਹਾਈ ਬੀਪੀ ਦੀ ਸਮੱਸਿਆ ਨੂੰ ਘੱਟ ਕਰ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਘੱਟ ਕਰਦਾ ਹੈ। ਰੋਜ਼ਾਨਾ ਖਾਣ ਨਾਲ ਸਰੀਰ ‘ਚੋਂ ਖ਼ਰਾਬ ਕੋਲੈਸਟਰੋਲ ਲੈਵਲ ਘੱਟ ਹੋ ਜਾਂਦਾ ਹੈ।
- ਕਣਕ ਦੀ ਰੋਟੀ ਦੇ ਬਜਾਏ ਮੱਕੀ ਦੀ ਰੋਟੀ ਪਚਨ ‘ਚ ਆਸਾਨ ਹੁੰਦੀ ਹੈ। ਇਹ ਪਾਚਨ ਨੂੰ ਸਹੀ ਰੱਖਣ ਦੇ ਨਾਲ ਐਸੀਡਿਟੀ, ਕਬਜ਼ ਆਦਿ ਪੇਟ ਦੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ।
- ਮੱਕੀ ‘ਚ ਮੌਜੂਦ ਜ਼ਿੰਕ, ਆਇਰਨ ਅਤੇ ਬੀਟਾ-ਕੈਰੋਟਿਨ ਸਰੀਰ ‘ਚ ਲਾਲ ਖੂਨ ਕੋਸ਼ਿਕਾਵਾਂ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਹ ਵਿਟਾਮਿਨਸ ਦੀ ਕਮੀ ਨੂੰ ਵੀ ਦੂਰ ਕਰਦਾ ਹੈ।
- ਇਸ ‘ਚ ਫਾਲੇਟ ਅਤੇ ਵਿਟਾਮਿਨ-ਬੀ ਗਰਭਾਸ਼ਯ ‘ਚ ਬੱਚੇ ਦੀਆਂ ਨਵੀਂ ਕੋਸ਼ਿਕਾਵਾਂ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ। ਇਸ ਤੋਂ ਇਲਾਵਾ ਫਾਲੇਟ ਪ੍ਰੈਗਨੈਂਸੀ ‘ਚ ਮਾਂ ਅਤੇ ਬੱਚੇ ਦੋਹਾਂ ਲਈ ਫਾਇਦੇਮੰਦ ਹੁੰਦਾ ਹੈ।
- ਛੱਲੀ ਨੂੰ ਜਲਾਕੇ ਉਸਦੀ ਰਾਖ ਨੂੰ ਪੀਸ ਲਓ ਫਿਰ ਇਸ ‘ਚ ਸੁਆਦ ਮੁਤਾਬਕ ਸੇਂਧਾ ਨਮਕ ਪਾ ਕੇ ਦਿਨ ‘ਚ 4 ਵਾਰ 1 ਚੱਮਚ ਦਾ ਸੇਵਨ ਕਰਨ ਨਾਲ ਖੰਘ, ਸਰਦੀ ਤੋਂ ਰਾਹਤ ਮਿਲਦੀ ਹੈ।
- ਮੈਗਨੀਸ਼ੀਅਮ ਅਤੇ ਆਇਰਨ ਨਾਲ ਭਰਪੂਰ ਮੱਕੀ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਨਾਲ ਹੀ ਇਹ ਗਠੀਏ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦਾ ਹੈ।
- ਮੱਕੀ ਨੂੰ ਪਾਣੀ ‘ਚ ਉਬਾਲ ਕੇ ਛਾਣ ਲਓ ਅਤੇ ਇਸ ‘ਚ ਮਿਸ਼ਰੀ ਮਿਲਾ ਕੇ ਪੀਓ। ਇਸ ਨਾਲ ਯੂਰਿਨ ‘ਚ ਜਲਣ, ਗੁਰਦਿਆਂ ਦੀ ਕਮਜ਼ੋਰੀ ਅਤੇ ਪੱਥਰੀ ਦਾ ਖਤਰਾ ਘੱਟ ਹੁੰਦਾ ਹੈ।
- ਇਸ ‘ਚ ਪਾਇਆ ਜਾਣ ਵਾਲਾ ਰੇਟਿਨਾਈਡਸ ਅੱਖਾਂ ਦੇ ਰੇਟਿਨਾ ਲਈ ਲਾਭਕਾਰੀ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਨੂੰ ਫਾਇਦਾ ਮਿਲਦਾ ਹੈ।
- ਇਸ ‘ਚ ਮੌਜੂਦ ਬੀਟਾ-ਕੈਰੋਟਿਨ ਅਤੇ ਵਿਟਾਮਿਨ-ਏ ਸਕਿਨ ਲਈ ਬੈਸਟ ਹੁੰਦਾ ਹੈ। ਨਿਯਮਿਤ ਇਸ ਦਾ ਸੇਵਨ ਕਰਨ ਨਾਲ ਸਕਿਨ ਗਲੋ ਕਰਦੀ ਹੈ।