ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਮੁਸਲਿਮ ਚਿਹਰਿਆਂ ਵਿੱਚੋਂ ਇੱਕ ਵਸੀਮ ਰਿਜ਼ਵੀ ਸੋਮਵਾਰ ਨੂੰ ਇਸਲਾਮ ਧਰਮ ਛੱਡ ਕੇ ਅੱਜ ਤੋਂ ਹਿੰਦੂ ਬਣ ਗਏ ਹਨ। ਅੱਜ ਗਾਜ਼ੀਆਬਾਦ ਵਿੱਚ ਯੇਤੀ ਨਰਸਿਮਹਾਨੰਦ ਸਰਸਵਤੀ ਨੇ ਰਿਜ਼ਵੀ ਨੂੰ ਸਨਾਤਨ ਧਰਮ ਵਿੱਚ ਸ਼ਾਮਿਲ ਕਰਵਾਇਆ ਹੈ।
ਵਸੀਮ ਰਿਜ਼ਵੀ ਤਿਆਗੀ ਭਾਈਚਾਰੇ ਵਿੱਚ ਸ਼ਾਮਿਲ ਹੋਣਗੇ, ਉਨ੍ਹਾਂ ਦਾ ਨਵਾਂ ਨਾਂ ਬਦਲ ਕੇ ਜਤਿੰਦਰ ਨਰਾਇਣ ਸਿੰਘ ਤਿਆਗੀ ਰੱਖਿਆ ਗਿਆ ਹੈ। ਵਸੀਮ ਰਿਜ਼ਵੀ ਨੇ ਕਿਹਾ ਕਿ ਮੈਨੂੰ ਇਸਲਾਮ ‘ਚੋਂ ਕੱਢ ਦਿੱਤਾ ਗਿਆ ਹੈ, ਹਰ ਸ਼ੁੱਕਰਵਾਰ ਸਾਡੇ ਸਿਰ ‘ਤੇ ਇਨਾਮ ਵਧਾ ਦਿੱਤਾ ਜਾਂਦਾ ਹੈ, ਅੱਜ ਮੈਂ ਸਨਾਤਨ ਧਰਮ ਅਪਣਾ ਰਿਹਾ ਹਾਂ। ਵਸੀਮ ਰਿਜ਼ਵੀ ਨੇ ਇਸ ਮੌਕੇ ‘ਤੇ ਕਿਹਾ, ”ਇੱਥੇ ਧਰਮ ਪਰਿਵਰਤਨ ਦੀ ਕੋਈ ਗੱਲ ਨਹੀਂ ਹੈ, ਜਦੋਂ ਮੈਨੂੰ ਇਸਲਾਮ ਤੋਂ ਕੱਢ ਦਿੱਤਾ ਗਿਆ ਹੈ, ਤਾਂ ਇਹ ਮੇਰੀ ਮਰਜ਼ੀ ਹੈ ਕਿ ਮੈਂ ਕਿਹੜਾ ਧਰਮ ਸਵੀਕਾਰ ਕਰਨਾ ਹੈ। ਅਸੀਂ ਇਸਲਾਮ ਨੂੰ ਧਰਮ ਨਹੀਂ ਮੰਨਦੇ। ਹਰ ਸ਼ੁੱਕਰਵਾਰ ਨੂੰ ਨਮਾਜ਼ ਤੋਂ ਬਾਅਦ ਸਾਡੇ ਸਿਰ ਵੱਢਣ ਦੇ ਫਤਵੇ ਦਿੱਤੇ ਜਾਂਦੇ ਹਨ, ਇਸ ਲਈ ਅਜਿਹੀ ਸਥਿਤੀ ‘ਚ ਜੇਕਰ ਕੋਈ ਸਾਨੂੰ ਮੁਸਲਮਾਨ ਕਹੇ ਤਾਂ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ।
ਹਾਲ ਹੀ ‘ਚ ਵਸੀਮ ਰਿਜ਼ਵੀ ਨੇ ਆਪਣੀ ਵਸੀਅਤ ਵੀ ਜਨਤਕ ਕੀਤੀ ਸੀ। ਇਸ ਵਿੱਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੂੰ ਮਰਨ ਤੋਂ ਬਾਅਦ ਦਫ਼ਨਾਇਆ ਨਾ ਜਾਵੇ, ਸਗੋਂ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਉਨ੍ਹਾਂ ਦਾ ਸਸਕਾਰ ਕੀਤਾ ਜਾਵੇ। ਵਸੀਮ ਰਿਜ਼ਵੀ ਨੇ ਕਿਹਾ ਸੀ ਕਿ ਕੁੱਝ ਲੋਕ ਉਨ੍ਹਾਂ ਨੂੰ ਮਾਰਨਾ ਚਾਹੁੰਦੇ ਹਨ ਅਤੇ ਇਨ੍ਹਾਂ ਲੋਕਾਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਕਿਸੇ ਕਬਰਿਸਤਾਨ ‘ਚ ਦਫ਼ਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਲਈ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: