ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਚਾਲੇ ਜ਼ੁਬਾਨੀ ਜੰਗ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਦੋਵੇਂ ਇਕ-ਦੂਜੇ ‘ਤੇ ਪਲਟਵਾਰ ਕਰ ਰਹੇ ਹਨ। ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਅੰਮ੍ਰਿਤਸਰ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਇਸ ਮੌਕੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਝੂਠੇ ਹਨ, ਉਹ ਅਮੀਰ ਲੋਕਾਂ ‘ਤੇ ਟੈਕਸ ਲਗਾਉਂਦੇ ਹਨ ਅਤੇ ਉਸ ਪੈਸੇ ਨਾਲ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਮੁਫਤ ਬਿਜਲੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਦੋਂ ਤੱਕ ਤੁਸੀਂ (ਕੇਜਰੀਵਾਲ) ਲੋਕਾਂ ਨੂੰ ਇਹ “ਲੌਲੀਪੌਪ” ਦਿੰਦੇ ਰਹੋਗੇ? ਪੰਜਾਬ ‘ਚ ਅਜਿਹਾ ਨਹੀਂ ਚੱਲੇਗਾ। ਬਿਜਲੀ ਸਸਤੀ ਕਰਨ ਦੇ ਅਰਵਿੰਦ ਕੇਜਰੀਵਾਲ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਸਿੱਧੂ ਨੇ ਕਿਹਾ ਕਿ ਦਿੱਲੀ ਵਿਚ ਬਿਜਲੀ ਪ੍ਰਤੀ ਯੂਨਿਟ 12 ਰੁਪਏ ਹੈ ਜਦੋਂ ਕਿ ਪੰਜਾਬ ਵਿਚ 9 ਰੁਪਏ ਹੈ ਤੇ ਇਸ ਨੂੰ 9 ਤੋਂ ਵੀ ਘੱਟ ਕਰਕੇ 6 ਰੁਪਏ ‘ਤੇ ਲਿਜਾਂਦਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਸਿੱਧੂ ਨੇ ਕਿਹਾ ਕਿ ਕੇਜਰੀਵਾਲ ਸਾਬ੍ਹ ਨੂੰ ਦਿੱਲੀ ਵਰਗਾ ਖੁਸ਼ਹਾਲ ਸੂਬਾ ਵੀ ਸ਼ੀਲਾ ਦੀਕਸ਼ਿਤ ਨੇ ਹੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੱਲ ਉਹ ਕਰਨੀ ਚਾਹੀਦੀ ਹੈ ਜੋ ਅਸੀਂ ਕਰ ਕੇ ਦਿਖਾ ਸਕੀਏ। ਲੋਕਾਂ ਨਾਲ ਝੂਠ ਬੋਲਣਾ ਗਲਤ ਹੈ।