ਤਾਮਿਲਨਾਡੂ ਦੇ ਕੂਨੂਰ ‘ਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਸੀਡੀਐਸ ਬਿਪਿਨ ਰਾਵਤ ਵੀ ਮੌਜੂਦ ਸਨ। ਹੁਣ ਤੱਕ ਤਿੰਨ ਜਵਾਨਾਂ ਨੂੰ ਬਚਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਖਰਾਬ ਮੌਸਮ ਕਾਰਨ ਹੋਇਆ ਹੈ।
ਇਸ ਹੈਲੀਕਾਪਟਰ ‘ਚ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ 3 ਲੋਕ ਗੰਭੀਰ ਜ਼ਖਮੀ ਹੋਏ ਹਨ। ਇਨ੍ਹਾਂ ਸਾਰਿਆਂ ਨੂੰ ਇਲਾਜ ਲਈ ਵੈਲਿੰਗਟਨ ਬੇਸ ਲਿਜਾਇਆ ਗਿਆ ਹੈ। ਚੌਥੇ ਵਿਅਕਤੀ ਦੀ ਭਾਲ ਜਾਰੀ ਹੈ।
ਸ਼ੁਰੂਆਤੀ ਜਾਣਕਾਰੀ ਅਨੁਸਾਰ CDS ਬਿਪਿਨ ਰਾਵਤ ਆਪਣੀ ਪਤਨੀ ਨਾਲ ਊਟੀ ਵਿੱਚ ਇੱਕ ਸਮਾਗਮ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ। ਪਰ ਇਹ ਹਾਦਸਾ ਕੂਨੂਰ ਦੇ ਸੰਘਣੇ ਜੰਗਲ ਵਿੱਚ ਵਾਪਰਿਆ ਹੈ। ਹਾਲਾਂਕਿ ਫੌਜ ਨੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਇਹ ਹੈਲੀਕਾਪਟਰ Mi-ਸੀਰੀਜ਼ ਦਾ ਸੀ। ਸੂਤਰਾਂ ਮੁਤਾਬਕ, ਤਮਿਲਨਾਡੂ ਦੇ ਕੋਇੰਬਟੂਰ ਅਤੇ ਸਲੂਰ ਵਿਚਕਾਰ ਹਾਦਸੇ ਦਾ ਸ਼ਿਕਾਰ ਹੋਏ ਐੱਮ. ਆਈ. ਸੀਰੀਜ਼ ਦੇ ਹੈਲੀਕਾਪਟਰ ਵਿੱਚ ਸੀ. ਡੀ. ਐੱਸ. ਬਿਪਿਨ ਰਾਵਤ, ਉਨ੍ਹਾਂ ਦੇ ਕਰਮਚਾਰੀ ਅਤੇ ਪਰਿਵਾਰ ਦੇ ਕੁਝ ਮੈਂਬਰ ਸਵਾਰ ਸਨ। ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਇਲਾਕਾ ਕਾਫੀ ਸੰਘਣਾ ਹੈ। ਇੱਥੇ ਚਾਰੇ ਪਾਸੇ ਰੁੱਖ ਹਨ। ਹਾਦਸਾ ਇੰਨਾ ਦਰਦਨਾਕ ਸੀ ਕਿ ਚਾਰੇ ਪਾਸੇ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਪੁਲਿਸ ਦੇ ਨਾਲ ਸੈਨਾ ਅਤੇ ਹਵਾਈ ਸੈਨਾ ਦੇ ਜਵਾਨ ਬਚਾਅ ਲਈ ਪਹੁੰਚ ਗਏ ਹਨ। ਆਸਪਾਸ ਦੇ ਇਲਾਕੇ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: