ਪੰਜਾਬ ਵਿੱਚ ਠੰਡ ਪੈਣੀ ਸ਼ੁਰੂ ਹੋ ਚੁੱਕੀ ਹੈ। ਭਾਰਤ ਦੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੋ ਲੋਕਾਂ ਨੂੰ ਹੋਰ ਵੀ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੁਧਿਆਣਾ, ਪਟਿਆਲਾ ਤੇ ਫਰੀਦਕੋਟ ਵਿੱਚ ਤਾਪਮਾਨ ਮਾਈਨਸ ਤੱਕ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸੰਘਣੀ ਧੁੰਦ ਰਹਿਣ ਦੇ ਵੀ ਆਸਾਰ ਹਨ। ਮੀਂਹ ਪੈਣ ਤੋਂ ਬਾਅਦ ਸੀਤ ਲਹਿਰ ਤੋਂ ਕੁਝ ਰਾਹਤ ਮਿਲ ਸਕਦੀ ਹੈ। ਵਿਭਾਗ ਮੁਤਾਬਕ 24 ਦਸੰਬਰ ਨੂੰ ਕੁਝ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਪੰਜਾਬ ਤੇ ਹਰਿਆਣਾ ’ਚ ਸਵੇਰ ਵੇਲੇ 23 ਤੋਂ 25 ਦਸੰਬਰ ਤੱਕ ਸੰਘਣੀ ਧੁੰਦ ਪਵੇਗੀ।
ਮੌਸਮ ਵਿਭਾਗ ਮੁਤਾਬਕ ਇੱਸ ਵੇਲੇ ਲੁਧਿਆਣਾ ਦਾ ਘੱਟੋ-ਘੱਟ ਪਾਰਾ 2.8 ਡਿਗਰੀ ਹੈ ਤੇ ਅਗਲੇ 24 ਘੰਟਿਆਂ ਦੌਰਾਨ ਇੱਹ ਘੱਟ ਕੇ -1.6 ਡਿਗਰੀ ਤੱਕ ਪਹੁੰਚ ਸਕਦਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਦੇ -3.7 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਪਟਿਆਲਾ ਵਿੱਚ ਇਸ ਵੇਲੇ ਘੱਟੋ-ਘੱਟ ਪਾਰਾ 4.6 ਡਿਗਰੀ ਹੈ, ਜੋਕਿ 24 ਘੰਟਿਆਂ ਦੌਰਾਨ 0.7 ਡਿਗਰੀ ਤੱਕ ਪਹੁੰਚ ਸਕਦਾ ਹੈ ਤੇ ਇਸ ਦੇ -2.4 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ, ਉਥੇ ਹੀ ਅੰਮ੍ਰਿਤਸਰ ਵਿੱਚ ਦਾ ਮੌਜੂਦਾ ਪਾਰਾ 4.8 ਡਿਗਰੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਘੱਟ ਕੇ 1.0 ਡਿਗਰੀ ਤੱਕ ਪਹੁੰਚ ਸਕਦਾ ਹੈ।
ਜਲੰਧਰ ਵਿੱਚ ਇਸ ਵੇਲੇ ਘੱਟੋ-ਘੱਟ ਪਾਰਾ 4.5 ਡਿਗਰੀ ਹੈ ਜੋ 24 ਘੰਟਿਆਂ ਦੌਰਾਨ ਘੱਟ ਕੇ 1.9 ਡਿਗਰੀ ਤੱਕ ਪਹੁੰਚ ਸਕਦਾ ਹੈ। ਸੰਗਰੂਰ ਵਿੱਚ ਘੱਟੋ-ਘੱਟ ਪਾਰਾ 4.1 ਡਿਗਰੀ ਹੈ ਤੇ 1.1 ਤੱਕ ਪਹੁੰਚਣਦੀ ਸੰਭਾਵਨਾ ਹੈ। ਫਤਿਹਗੜ੍ਹ ਸਾਹਿਬ ਵਿੱਚ ਤਾਪਮਾਨ ਘੱਟੋ-ਘੱਟ 4.9 ਡਿਗਰੀ ਹੈ ਤੇ ਘੱਟ ਕੇ 0.1 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਗੁਰਦਾਸਪੁਰ ਵਿੱਚ ਵੀ ਪਾਰਾ 4.4 ਡਿਗਰੀ ਤੋਂ ਘੱਟ ਕੇ 1.4 ਡਿਗਰੀ ਤੱਕ ਪਹੁੰਚਣ ਦੇ ਆਸਾਰ ਹਨ।
ਇਹ ਵੀ ਪੜ੍ਹੋ : ਮੰਤਰੀ ਵੱਲੋਂ ਸੜਕਾਂ ਦੀ ਤੁਲਨਾ ਗਲ੍ਹਾਂ ਨਾਲ ਕੀਤੇ ਜਾਣ ‘ਤੇ ਹੇਮਾ ਮਾਲਿਨੀ ਦਾ ਜਵਾਬ, ‘ਲਾਲੂ ਨੇ ਸ਼ੁਰੂ ਕੀਤਾ ਸੀ ਟ੍ਰੈਂਡ’
ਚੰਡੀਗੜ੍ਹ ਵਿੱਚ ਵੀ ਪਾਰਾ ਇਸ ਵੇਲੇ 5.7 ਡਿਗਰੀ ਹੈ ਤੇ 24 ਘੰਟਿਆਂ ਵਿੱਚ ਇਹ ਘੱਟ ਕੇ 2.4 ਡਿਗਰੀ ਤੱਕ ਪਹੁੰਚ ਸਕਦਾ ਹੈ ਤੇ -1.1 ਤੱਕ ਘੱਟਣ ਦੀ ਸੰਭਾਵਨਾ ਹੈ।