ਬਾਲੀਵੁੱਡ ਇੰਡਸਟਰੀ ‘ਤੇ ਕੋਰੋਨਾ ਦਾ ਕਹਿਰ ਜਾਰੀ ਹੈ। ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਦੇ ਠੀਕ ਹੋਣ ਤੋਂ ਬਾਅਦ ਹੁਣ ਨੋਰਾ ਫਤੇਹੀ ਨੂੰ ਕਰੋਨਾ ਹੋ ਗਿਆ ਹੈ । ਨੋਰਾ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਨੋਰਾ ਫਿਲਹਾਲ ਕੁਆਰੰਟੀਨ ਵਿੱਚ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਵਿੱਚ ਹੈ।
ਇਸ ਸਬੰਧੀ ਨੋਰਾ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਨੋਰਾ ਫਤੇਹੀ ਵੱਲੋਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਨੋਰਾ 28 ਦਸੰਬਰ ਨੂੰ ਕਰੋਨਾ ਪਾਜ਼ੀਟਿਵ ਪਾਈ ਗਈ ਹੈ। ਨੋਰਾ ਫਤੇਹੀ ਨਿਯਮਾਂ ਦੀ ਪਾਲਣਾ ਕਰ ਰਹੀ ਹੈ। ਉਹ ਡਾਕਟਰਾਂ ਦੀ ਨਿਗਰਾਨੀ ਹੇਠ ਕੁਆਰੰਟੀਨ ਵਿੱਚ ਹੈ। ਇਸਦੇ ਨਾਲ ਹੀ BMC ਦਾ ਵੀ ਸਹਿਯੋਗ ਕਰ ਰਹੀ ਹੈ।
ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਨੋਰਾ ਫਤੇਹੀ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਬਾਰੇ ਵੀ ਬੁਲਾਰੇ ਨੇ ਸਪੱਸ਼ਟੀਕਰਨ ਦਿੱਤਾ ਹੈ । ਉਨ੍ਹਾਂ ਨੇ ਲਿਖਿਆ ਕਿ ਨੋਰਾ ਦੀਆਂ ਸਪਾਟਿੰਗ ਦੀਆਂ ਕੁਝ ਤਸਵੀਰਾਂ ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਹਨ। ਇਹ ਇੱਕ ਪੁਰਾਣੇ ਈਵੈਂਟ ਦੀਆਂ ਤਸਵੀਰਾਂ ਹਨ ਅਤੇ ਨੋਰਾ ਹਾਲ ਹੀ ਵਿੱਚ ਕਿਤੇ ਬਾਹਰ ਨਹੀਂ ਗਈ ਹੈ। ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਪੁਰਾਣੀਆਂ ਤਸਵੀਰਾਂ ਨੂੰ ਨਜ਼ਰਅੰਦਾਜ਼ ਕਰੋ।
ਇਹ ਵੀ ਪੜ੍ਹੋ: ਤਰਨਤਾਰਨ ਦਾ ਨੌਜਵਾਨ ਸਤਬੀਰ ਸਿੰਘ ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ
ਗੌਰਤਲਬ ਹੈ ਕਿ ਇਸ ਦੀ ਜਾਣਕਾਰੀ ਨੋਰਾ ਫਤੇਹੀ ਨੇ ਵੀ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਹਾਲ ਹੀ ਵਿੱਚ ਨੋਰਾ ਫਤੇਹੀ ਗਾਇਕ ਗੁਰੂ ਰੰਧਾਵਾ ਦੇ ਨਵੇਂ ਗੀਤ ‘ਡਾਂਸ ਮੇਰੀ ਰਾਣੀ’ ਦੇ ਵੀਡੀਓ ਵਿੱਚ ਨਜ਼ਰ ਆਈ ਸੀ। ਜਦੋਂ ਤੋਂ ਇਹ ਗੀਤ ਸਾਹਮਣੇ ਆਇਆ ਹੈ, ਨੋਰਾ ਅਤੇ ਗੁਰੂ ਲਗਾਤਾਰ ਇਸ ਦਾ ਪ੍ਰਚਾਰ ਕਰ ਰਹੇ ਹਨ । ਕੁਝ ਸਮਾਂ ਪਹਿਲਾਂ ਦੋਵਾਂ ਨੂੰ ਇੰਡੀਆਜ਼ ਬੈਸਟ ਡਾਂਸਰ ਅਤੇ ਦ ਕਪਿਲ ਸ਼ਰਮਾ ਸ਼ੋਅ ਵਿੱਚ ਦੇਖਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: