ਤੇਲੰਗਾਨਾ ਦੇ ਸੁਕਮਾ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਪੰਜਾਬ ਦਾ ਨੌਜਵਾਨ ਸ਼ਹੀਦ ਹੋ ਗਿਆ। ਸ਼ਹੀਦ ਵਰਿੰਦਰ ਸਿੰਘ (25 ਸਾਲ) ਪੰਜਾਬ ਦੇ ਲਹਿਰਾਗਾਗਾ ਦਾ ਰਹਿਣ ਵਾਲਾ ਸੀ ਜੋ ਕਿ ਕੋਬਰਾ ਕਮਾਂਡੋ 208 ਵਿਚ ਕਮਾਂਡੋ ਸੀ।
ਸ਼ਹੀਦ ਹੋਏ ਕਮਾਂਡੋ ਦੇ ਪਿਤਾ ਸਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਦੇਸ਼ ਲਈ ਕੁਰਬਾਨ ਹੋਇਆ ਹੈ। ਪਿਤਾ ਨੇ ਦੱਸਿਆ ਕਿ ਵਰਿੰਦਰ 2017 ਵਿਚ ਸੀ. ਆਰ.ਪੀ. ਐੱਫ. ਵਿਚ ਭਰਤੀ ਹੋਇਆ ਸੀ ਤੇ ਇਸ ਤੋਂ ਬਾਅਦ ਕਮਾਂਡੋ ਦੀ ਟ੍ਰੇਨਿੰਗ ਕਰਕੇ ਉੜੀਸਾ ਤੋਂ ਬਾਅਦ ਮੱਧਪ੍ਰਦੇਸ਼ ਚਲਾ ਗਿਆ ਸੀ ਤੇ ਕੁਝ ਦੇਰ ਪਹਿਲਾਂ ਹੀ ਕੋਬਰਾ ਕਮਾਂਡੋ 208 ਵਿਚ ਭਰਤੀ ਹੋਇਆ ਸੀ। ਵਰਿੰਦਰ ਸਿੰਘ ਦੇ ਸ਼ਹੀਦ ਹੋਣ ਦਾ ਪਤਾ ਲੱਗਦਿਆਂ ਹੀ ਪੂਰੇ ਸ਼ਹਿਰ ‘ਚ ਸੋਗ ਦੀ ਲਹਿਰ ਛਾ ਗਈ ਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਵੀਡੀਓ ਲਈ ਕਲਿੱਕ ਕਰੋ -: