ਮੋਹਾਲੀ ਵਿੱਚ ਖੇਡਣ ਦੀ ਉਮਰ ਵਿੱਚ ਇੱਕ 10 ਸਾਲ ਦੀ ਬੱਚੀ ਦੇ ਮਾਂ ਬਣਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬੱਚੀ ਦਾ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਤੇ ਪਿਛਲੇ ਸਾਲ ਹੀ ਮੋਹਾਲੀ ਵਿੱਚ ਆਇਆ ਹੈ। ਸੋਹਾਣਾ ਪੁਲਿਸ ਨੇ ਨਾਬਾਲਿਗਾ ਦੀ ਸ਼ਿਕਾਇਤ ’ਤੇ ਅਣਪਛਾਤੇ ਨੌਜਵਾਨ ਖ਼ਿਲਾਫ਼ ਜਬਰ-ਜ਼ਨਾਹ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਦਰਅਸਲ ਮਾਮਲਾ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਥਾਣਾ ਕੋਇਲਸ਼ੂਰ ਦਾ ਹੈ। ਇਸ ਲਈ ਪੁਲਿਸ ਨੇ ਇਸ ਮਾਮਲੇ ਵਿੱਚ ਜ਼ੀਰੋ ਐੱਫ.ਆਈ.ਆਰ. ਦਰਜ ਕਰਕੇ ਸਬੰਧਤ ਬਿਹਾਰ ਪੁਲਿਸ ਸਟੇਸ਼ਨ ਵਿੱਚ ਤਬਦੀਲ ਕਰ ਦਿੱਤੀ ਹੈ। ਇਸ ਮਾਮਲੇ ਦੀ ਪੁਸ਼ਟੀ ਥਾਣਾ ਸੋਹਾਣਾ ਦੇ ਇੰਚਾਰਜ ਕੁਲਜੀਤ ਸਿੰਘ ਨੇ ਕੀਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ 10 ਸਾਲਾ ਬੱਚੀ ਨੇ ਦੱਸਿਆ ਕਿ ਮਾਰਚ 2021 ‘ਚ ਉਹ ਬਿਹਾਰ ‘ਚ ਸੀ ਅਤੇ ਉਥੇ ਖੇਤਾਂ ‘ਚ ਦਿਹਾੜੀਦਾਰ ਮਜ਼ਦੂਰਾਂ ਨੂੰ ਖਾਣਾ ਪਹੁੰਚਾਉਣ ਜਾਂਦੀ ਸੀ। ਇਸ ਦੌਰਾਨ ਪੀੜਤਾ ਦੀ ਮੁਲਾਕਾਤ ਇਕ ਨੌਜਵਾਨ ਨਾਲ ਹੋਈ ਅਤੇ ਉਸ ਨੇ ਲੜਕੀ ਨੂੰ ਆਪਣੀਆਂ ਗੱਲਾਂ ਵਿਚ ਫਸਾ ਲਿਆ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਜਦੋਂ ਅਗਲੇ ਦਿਨ ਪੀੜਤਾ ਫਿਰ ਤੋਂ ਦਿਹਾੜੀਦਾਰ ਨੂੰ ਰੋਟੀ ਦੇਣ ਲਈ ਖੇਤ ਪਹੁੰਚੀ ਤਾਂ ਉਕਤ ਨੌਜਵਾਨ ਉਸ ਨੂੰ ਵਰਗਲਾ ਕੇ ਸੁੰਨਸਾਨ ਜਗ੍ਹਾ ‘ਤੇ ਲੈ ਗਿਆ, ਇੱਥੇ ਉਸ ਨੇ ਜਬਰ-ਜ਼ਨਾਹ ਕੀਤਾ ਅਤੇ ਧਮਕੀ ਦਿੱਤੀ ਕਿ ਜੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਇਸ ਡਰ ਕਾਰਨ ਉਸ ਨੇ ਪਰਿਵਾਰ ਨੂੰ ਕੁਝ ਨਹੀਂ ਦੱਸਿਆ ਅਤੇ ਮਈ ਮਹੀਨੇ ‘ਚ ਪਰਿਵਾਰ ਮੋਹਾਲੀ ਆ ਕੇ ਰਹਿਣ ਲੱਗ ਪਿਆ।
ਦਸੰਬਰ ‘ਚ ਬੱਚੀ ਦੇ ਪੇਟ ‘ਚ ਦਰਦ ਹੋਣ ‘ਤੇ ਪਰਿਵਾਰ ਵਾਲੇ ਉਸ ਨੂੰ ਡਾਕਟਰ ਕੋਲ ਲੈ ਗਏ, ਜਿਥੇ ਡਾਕਟਰਾਂ ਨੇ ਦੱਸਿਆ ਕਿ ਉਹ ਗਰਭਵਤੀ ਹੈ ਅਤੇ ਹੁਣ ਨਾਬਾਲਿਗਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਪੁਲਿਸ ਨੇ ਨਾਬਾਲਗਾ ਦੀ ਸ਼ਿਕਾਇਤ ‘ਤੇ ਜ਼ੀਰੋ ਐੱਫ.ਆਈ.ਆਰ. ਦਰਜ ਕਰਕੇ ਮਾਮਲਾ ਬਿਹਾਰ ਦੇ ਸਬੰਧਤ ਥਾਣੇ ਨੂੰ ਭੇਜ ਦਿੱਤਾ ਹੈ।