ਬੁਲੀ ਬਾਈ ਐਪ ਕਾਂਡ ਦੀ ਮਾਸਟਰਮਾਈਂਡ ਉਤਰਾਖੰਡ ਦੀ 19 ਸਾਲ ਦੀ ਸ਼ਵੇਤਾ ਸਿੰਘ ਨੂੰ ਮੁੰਬਈ ਸਾਈਬਰ ਪੁਲਿਸ ਨੇ ਊਧਮ ਸਿੰਘ ਨਗਰ ਦੇ ਰੁਦਰਪੁਰ ਤੋਂ ਮੰਗਲਾਵਰ ਨੂੰ ਗ੍ਰਿਫਤਾਰ ਕਰ ਲਿਆ। ਦੂਜੇ ਪਾਸੇ ਬੇਂਗਲੁਰੂ ਤੋਂ ਗ੍ਰਿਫਤਾਰ 21 ਸਾਲ ਦੇ ਇੰਜੀਨੀਅਰਿੰਗ ਵਿਦਿਆਰਥੀ ਵਿਸ਼ਾਲ ਕੁਮਾਰ ਝਾਅ ਨੂੰ ਮੁੰਬਈ ਦੀ ਬਾਂਦਰਾ ਕੋਰਟ ਨੇ ਪੁੱਛ-ਗਿੱਛ ਲਈ 10 ਜਨਵਰੀ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੱਸ ਦੇਈਏ ਕਿ ਇਸ ਐਪ ‘ਤੇ ਮੁਸਲਿਮ ਲੜਕੀਆਂ ਦੀ ਆਲਨਾਈਨ ਬੋਲੀ ਲਾਉਣ ਲਈ ਸਿੱਖਾਂ ਦੇ ਨਾਂ ਨਾਲ ਜੋੜ ਕੇ ਫਰਜ਼ੀ ਖਾਤੇ ਬਣਾਏ ਗਏ ਸਨ।
ਪੁਲਿਸ ਮੁਤਾਬਕ ਔਰਤ ਨੂੰ ਮੁੰਬਈ ਲਿਜਾਣ ਲਈ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਲਿਆ ਜਾ ਰਿਹਾ ਹੈ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਇਸ ਦੇ ਲਈ ਉਤਰਾਖੰਡ ਵਿੱਚ ਹੀ ਹੈ। ਉਥੇ ਹੀ ਬਾਂਦਰਾ ਮੈਟਰੋਪੋਲੀਟਨ ਮਜਿਸਟ੍ਰੇਟ ਨੇ ਵਿਸ਼ਾਲ ਨੂੰ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਉਤਰਾਖੰਡ ਤੋਂ ਲਿਆਏ ਜਾਣ ਤੋਂ ਬਾਅਦ ਦੋਸ਼ੀ ਔਰਤ ਦਾ ਰਿਮਾਂਡ ਲੈ ਕੇ ਵਿਦਿਆਰਥੀ ਦੇ ਨਾਲ ਆਹਮੋ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਕੀਤੀ ਜਾਵੇਗੀ।
ਵਿਸ਼ਾਲ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਔਰਤ ਨਾਲ ਇੰਸਟਾਗ੍ਰਾਮ ‘ਤੇ ਮਿਲਿਆ। ਔਰਤ ਤਿੰਨ ਸੋਸ਼ਲ ਮੀਡੀਆ ਅਕਾਊਂਟ ਵੀ ਚਲਾ ਰਹੀ ਸੀ। ਵਿਸ਼ਾਲ ਨੇ ਆਪਣੇ ਅਕਾਊਂਟ ਦੇ ਨਾਂ ਬਦਲ ਕੇ ਖਾਲਸਾ ਕੱਟਰਪੰਥੀਆਂ ਨਾਲ ਮਿਲਦੇ-ਜੁਲਦੇ ਕਰ ਦਿੱਤਾ। ਔਰਤ ਦੇ ਅਕਾਊਂਟ ਦੇ ਵੀ ਨਾਂ ਬਦਲੇ ਗਏ। 31 ਦਸੰਬਰ ਵਾਲੇ ਦਿਨ ਉਸ ਨੇ ਦੂਜੇ ਅਕਾਊਂਟਸ ਦੇ ਨਾਂ ਵੀ ਅਜਿਹੇ ਰੱਖ ਦਿੱਤੇ, ਜਿਨ੍ਹਾਂ ਨਾਲ ਲੱਗੇ ਕਿ ਉਨ੍ਹਾਂ ਨੂੰ ਸਿੱਖਾਂ ਨੇ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਜਾਣਕਾਰੀ ਮੁਤਾਬਕ ਗ੍ਰਿਫਤਾਰ ਸ਼ਵੇਤਾ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਹੈ। ਉਸਦੇ ਮਾਪਿਆਂ ਦੀ ਮੌਤ ਹੋਚੁੱ ਕੀ ਹੈ ਤੇ ਉਹ ਚਾਰ ਭਰਾ-ਬੈਣ ਹਨ। ਬੁਲੀ ਬਾਈ ਐਪ ਵਿੱਚ ਸੈਂਕੜੇ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਆਨਲਾਈਨ ਬੋਲੀ ਵਾਸਤੇ ਪੋਸਟ ਕੀਤਾ ਗਿਆ ਹੈ।
ਦਿੱਲੀ ਪੁਲਿਸ ਗਿਟਹਬ ਤੇ ਟਵਿੱਟਰ ਰਾਹੀਂ ਸ਼ੱਕੀ ਦੋਸ਼ੀਆਂ ਦੀ ਪਛਾਣ ਕਰ ਰਹੀ ਹੈ। ਪੁਲਿਸ ਨੇ ਸਭ ਤੋਂ ਪਹਿਲਾਂ ਪੋਸਟ ਕਰਨ ਤੇ ਐਪ ਚਲਾਉਣ ਵਾਲਿਆਂ ਦੀ ਜਾਣਕਾਰੀ ਮੰਗੀ ਸੀ, ਜਿਸ ਦੀ ਉਡੀਕ ਹੈ।