ਉੱਤਰ ਪ੍ਰਦੇਸ਼ ਵਿਚ ਆਗੂਆਂ ਦਾ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ ਤੇ ਅੱਜ ਭਾਜਪਾ ਦੇ ਸਹਿਯੋਗੀ ਦਲਾਂ ਦੇ ਕਈ ਨੇਤਾ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਯੋਗੀ ਸਰਕਾਰ ਵਿਚ ਕੈਬਨਿਟ ਮੰਤਰੀ ਰਹੇ ਦਾਰਾ ਸਿੰਘ ਚੌਹਾਨ ਨਾਲ ਯੋਗੇਸ਼ ਚੌਹਾਨ, ਬ੍ਰਿਜਭਾਨ ਚੌਹਾਨ ਨੂੰ ਪਾਰਟੀ ਵਿਚ ਸ਼ਾਮਲ ਕਰਾਇਆ, ਜੋ ਅਨੂਪ੍ਰਿਆ ਪਟੇਲ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸੂਬੇ ਵਿਚ ਚੁਣਾਵੀ ਬਿਗੁਲ ਵੱਜਦਿਆਂ ਹੀ ਸਿਆਸੀ ਦਲਾਂ ਵਿਚ ਹਲਚਲ ਮਚ ਗਈ ਹੈ। ਭਾਜਪਾ ਦੇ ਜ਼ਿਆਦਾਤਰ ਨੇਤਾ ਸਪਾ ਦਾ ਰੁਖ਼ ਕਰ ਰਹੇ ਹਨ।
ਅਖਿਲੇਸ਼ ਯਾਦਵ ਨੇ ਕਿਹਾ ਕਿ ਕੋਵਿਡ ਪ੍ਰੋਟੋਕਾਲ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿਚ ਲੋਕ ਨਹੀਂ ਆਏ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਨਾਲ-ਨਾਲ ਹਾਂ ਤੇ ਭਾਜਪਾ ਦੀ ਜ਼ਮਾਨਤ ਜ਼ਬਤ ਕਰਾਵਾਂਗੇ। ਸਪਾ ਪ੍ਰਧਾਨ ਨੇ ਕਿਹਾ ਕਿ ਭਾਜਪਾ ਜਨਤਾ ਪਾਰਟੀ ਝੂਠੇ ਸਰਵੇ ਦਿਖਾ ਰਹੀ ਹੈ ਪਰ ਸੱਚਾਈ ਅਸੀਂ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਆਪਣੀ ਕੋਈ ਉਪਲਬਧੀ ਨਹੀਂ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉੁਤੇ ਤੰਜ ਕੱਸਦੇ ਹੋਏ ਅਖਿਲੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਪਾਰਟੀ ਨਾਲ ਲਗਾਅ ਨਹੀਂ ਹੈ। ਨਾ ਉਨ੍ਹਾਂ ਨੂੰ ਪੌਦਿਆਂ ਨਾਲ ਤੇ ਨਾ ਹੀ ਜਾਨਵਰਾਂ ਨਾਲ ਪਿਆਰ ਹੈ।
ਵੀਡੀਓ ਲਈ ਕਲਿੱਕ ਕਰੋ -:
Maggi Pancake | Easy Breakfast Recipe | Quick And Easy Recipe |
ਮੁੱਖ ਮੰਤਰੀ ਉਤੇ ਨਿਸ਼ਾਨਾ ਸਾਧਦਿਆਂ ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ ਤਾਂ ਇਟਾਵਾ ਲਾਇਨ ਸਫਾਰੀ ਦਾ ਉਦਘਾਟਨ ਵੀ ਨਹੀਂ ਕਰਨਾ ਚਾਹੁੰਦੇ ਸਨ ਪਰ ਦਾਰਾ ਸਿੰਘ ਚੌਹਾਨ ਨੇ ਇਸ ਦਾ ਉਦਘਾਟਨ ਕੀਤਾ ਅਤੇ ਉਸ ਸਮੇਂ ਕਿਹਾ ਕਿ ਅਜਿਹਾ ਮੁਲਾਇਮ ਸਿੰਘ ਯਾਦਵ ਦੀ ਵਜ੍ਹਾ ਨਾਲ ਹੋਇਆ। ਅੱਜ ਸਮਾਜ ਦਾ ਹਰ ਵਰਗ ਜਾਣ ਚੁੱਕਾ ਹੈ ਕਿ ਭਾਜਪਾ ਵਾਲੇ ਵੋਟ ਲਈ ਖਿਚੜੀ ਖਾ ਰਹੇ ਹਨ। ਉਨ੍ਹਾਂ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਸਪਾ ਸਰਕਾਰ ਬਣਨ ਤੋਂ ਬਾਅਦ 3 ਮਹੀਨੇ ਅੰਦਰ ਸੂਬੇ ਵਿਚ ਜਾਤੀਗਤ ਜਨਗਣਨਾ ਹੋਵੇਗੀ।