ਬਾਲੀਵੁੱਡ-ਹਾਲੀਵੁੱਡ ਐਕਟ੍ਰੈਸ ਪ੍ਰਿਯੰਕਾ ਚੋਪੜਾ ਸੈਰੋਗੇਸੀ ਪੇਰੈਂਟਸ ਬਣ ਗਏ ਹਨ। ਸ਼ੁੱਕਰਵਾਰ ਰਾਤ 12 ਵਜੇ ਇੰਸਟਗ੍ਰਾਮ ‘ਤੇ ਪੋਸਟ ਪਾ ਕੇ ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ। ਪ੍ਰਿਯੰਕਾ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਇਹ ਦੱਸਦੇ ਹੋਏ ਸਾਨੂੰ ਖੁਸ਼ੀ ਹੈ ਕਿ ਅਸੀਂ ਸੈਰੋਗੇਸੀ ਜ਼ਰੀਏ ਆਪਣੇ ਜੀਵਨ ਵਿਚ ਇੱਕ ਬੱਚੇ ਦਾ ਸਵਾਗਤ ਕਰ ਰਹੇ ਹਾਂ। ਅਸੀਂ ਇਹ ਅਪੀਲ ਕਰਦੇ ਹਾਂ ਕਿ ਇਸ ਖਾਸ ਸਮੇਂ ਸਾਡੀ ਪ੍ਰਾਈਵੇਸੀ ਦਾ ਧਿਆਨ ਰੱਖਿਆ ਜਾਵੇ।
ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੀ ਜੋੜੀ ਬਾਲੀਵੁਡ ਦੀਆਂ ਸਭ ਤੋਂ ਚਰਚਿਤ ਜੋੜੀਆਂ ‘ਚੋਂ ਇੱਕ ਹੈ। ਦੋਵਾਂ ਨੇ 2 ਦਸੰਬਰ 2018 ਨੂੰ ਉਦੇਪੁਰ ਦੇ ਉਮੇਦ ਭਵਨ ਵਿਚ ਹਿੰਦੂ ਤੇ ਕ੍ਰਿਸਚੀਅਨ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ।
ਪ੍ਰਿਯੰਕਾ ਨੇ ਵਿਆਹ ਤੋਂ ਬਾਅਦ ਆਪਣਾ ਇੰਸਟਾਗ੍ਰਾਮ ਅਕਾਊਂਟ ਬਦਲ ਕੇ ਪ੍ਰਿਯੰਕਾ ਚੋਪੜਾ ਜੋਨਾਸ ਕੀਤਾ ਸੀ। ਹਾਲ ਹੀ ਵਿਚ ਪ੍ਰਿਯੰਕਾ ਨੇ ਆਪਣੇ ਨਾਂ ਤੋਂ ਜੋਨਾਸ ਸਰਨੇਮ ਹਟਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਤਲਾਕ ਦੇ ਕਿਆਸ ਲਗਾਏ ਜਾ ਰਹੇ ਸਨ। ਪ੍ਰਿਯੰਕਾ ਨੇ ਖੁਦ ਵੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਹ ਨਿਕ ਤੋਂ ਵੱਖ ਨਹੀਂ ਹੋ ਰਹੀ ਹੈ।
ਹਾਲ ਹੀ ਵਿਚ ਪ੍ਰਿਯੰਕਾ ਚੋਪੜਾ ਨੇ ‘ਦ ਜੋਨਾਸ ਬ੍ਰਦਰਸ ਫੈਮਿਲੀ ਰੋਸਟ’ ਸ਼ੋਅ ਦੌਰਾਨ ਨਿਕ ਨਾਲ ਬੇਬੀ ਪਲਾਨਿੰਗ ਬਾਰੇ ਕੁਝ ਗੱਲਾਂ ਕਹੀਆਂ ਸਨ। ਨਿਕ ਦੇ ਭਰਾਵਾਂਦੀ ਉਦਾਹਰਣ ਦਿੰਦੇ ਹੋਏ ਸ਼ੋਅ ਵਿਚ ਮਜ਼ਾਕ ਵਿਚ ਕਿਹਾ ਅਸੀਂ ਇਕਲੌਤੇ ਅਜਿਹੇ ਕੱਪਲ ਹੈ ਜਿਨ੍ਹਾਂ ਦੇ ਅਜੇ ਤੱਕ ਬੱਚੇ ਨਹੀਂ ਹੋਏ ਹਨ। ਇਹੀ ਵਜ੍ਹਾ ਹੈ ਕਿ ਅੱਜ ਮੈਂ ਸਾਰਿਆਂਦੇ ਸਾਹਮਣੇ ਦੱਸਣਾ ਚਾਹੁੰਦੀ ਹਾਂ ਕਿ ਮੈਂ ਤੇ ਨਿਕ ਬੇਬੀ ਪਲਾਨ ਕਰ ਰਹੇ ਹਾਂ।