Mouni roy wedding look : ਟੈਲੀਵਿਜ਼ਨ ਅਭਿਨੇਤਰੀ ਮੌਨੀ ਰੋਏ ਨੇ ਗੋਆ ਵਿੱਚ 27 ਜਨਵਰੀ 2022 ਨੂੰ ਆਪਣੇ ਬੁਆਏਫ੍ਰੈਂਡ ਸੂਰਜ ਨੰਬਿਆਰ ਨਾਲ ਵਿਆਹ ਕੀਤਾ ਹੈ। ਜੋੜੇ ਨੇ ਇੱਕ ਦੂਜੇ ਦੇ ਸੱਭਿਆਚਾਰਾਂ ਦਾ ਸਤਿਕਾਰ ਕਰਨ ਲਈ ਮਲਿਆਲੀ ਅਤੇ ਬੰਗਾਲੀ ਰੀਤੀ-ਰਿਵਾਜਾਂ ਅਨੁਸਾਰ ਦੋ ਵਿਆਹ ਕਰਵਾਏ ਸਨ। ਅਦਾਕਾਰਾ ਨੇ ਆਪਣੇ ਵਿਆਹ ਲਈ ਮਸ਼ਹੂਰ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਦਾ ਲਹਿੰਗਾ ਪਾਇਆ ਸੀ। ਜਿੱਥੇ ਹਰ ਕੋਈ ਮੌਨੀ ਦੇ ਬ੍ਰਾਈਡਲ ਅਵਤਾਰ ਤੋਂ ਖੁਸ਼ ਹੋਇਆ ਸੀ, ਉੱਥੇ ਕੁਝ ਲੋਕ ਇਸ ਤੋਂ ਖੁਸ਼ ਨਹੀਂ ਸਨ ਅਤੇ ਇਸ ਲਈ ਸਬਿਆਸਾਚੀ ਮੁਖਰਜੀ ਨੂੰ ਟ੍ਰੋਲ ਕਰ ਰਹੇ ਹਨ।
28 ਜਨਵਰੀ 2022 ਨੂੰ, ਮੌਨੀ ਰਾਏ ਨੇ ਆਪਣੇ ਇੰਸਟਾ ਹੈਂਡਲ ਤੇ ਆਪਣੇ ਪਤੀ ਸੂਰਜ ਨੰਬਿਆਰ ਨਾਲ ਆਪਣੇ ਬੰਗਾਲੀ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਤਸਵੀਰਾਂ ‘ਚ ਇਹ ਜੋੜਾ ਵਿਆਹ ਦੇ ਮੰਡਪ ‘ਚ ਆਪਣੇ ਵਿਆਹ ਦੀਆਂ ਰਸਮਾਂ ਨਿਭਾਉਂਦਾ ਨਜ਼ਰ ਆ ਰਿਹਾ ਹੈ। ਤਸਵੀਰਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਹਾਲ ਹੀ ਵਿੱਚ, ਮਸ਼ਹੂਰ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਨੇ ਆਪਣੇ ਇੰਸਟਾ ਪੇਜ ਤੇ ਆਪਣੇ ਬ੍ਰਾਈਡਲ ਅਵਤਾਰ ਵਿੱਚ ਮੌਨੀ ਰੋਏ ਦੀਆਂ ਤਸਵੀਰਾਂ ਦੀ ਇੱਕ ਲੜੀ ਸਾਂਝੀ ਕੀਤੀ ਹੈ। ਮੌਨੀ ਸਬਿਆਸਾਚੀ ਦੇ ਲਹਿੰਗਾ ‘ਚ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਸੀ ਅਤੇ ਹਰ ਕੋਈ ਉਸ ਦੀ ਖੂਬਸੂਰਤੀ ਤੋਂ ਹੈਰਾਨ ਸੀ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਬਿਆਸਾਚੀ ਨੇ ਲਿਖਿਆ, ”ਬ੍ਰਾਈਡ ਮੌਨੀ ਰਾਏ ਗੋਆ ‘ਚ ਆਪਣੇ ਵਿਆਹ ਲਈ ਸਬਿਆਸਾਚੀ ਦੇ ਲੁੱਕ ‘ਚ।
ਹਾਲਾਂਕਿ, ਕੁਝ ਲੋਕ ਉਸਦੇ ਬੰਗਾਲੀ ਵਿਆਹ ਵਿੱਚ ਮੌਨੀ ਦੇ ਬ੍ਰਾਈਡਲ ਲੁੱਕ ਤੋਂ ਖੁਸ਼ ਨਹੀਂ ਸਨ। ਜਿਸ ਕਰਕੇ ਉਨ੍ਹਾਂ ਨੇ ਕਮੈਂਟ ਸੈਕਸ਼ਨ ਵਿੱਚ ਸਬਿਆਸਾਚੀ ਮੁਖਰਜੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਫੋਟੋਆਂ ‘ਤੇ ਕਮੈਂਟ ਕਰਦੇ ਹੋਏ ਜਿੱਥੇ ਇਕ ਯੂਜ਼ਰ ਨੇ ਲਿਖਿਆ, ”ਦੀਪਿਕਾ ਦਾ ਲਹਿੰਗਾ। ਕੁਝ ਨਵਾਂ ਨਹੀਂ”, ਦੂਜੇ ਨੇ ਕਮੈਂਟ ਸੈਕਸ਼ਨ ”ਚ ਲਿਖਿਆ, ”ਸਬਿਆ ਇੰਨੀ ਆਲਸੀ ਡਿਜ਼ਾਈਨਰ ਹੈ, ਉਨ੍ਹਾਂ ਕੋਲ ਹੁਣ ਕੋਈ ਨਵੇਂ ਡਿਜ਼ਾਈਨ ਨਹੀਂ ਹੈ।ਹਰ ਦੁਲਹਨ ਦੂਜੀ ਦੀ ਨਕਲ ਕਰਦੀ ਨਜ਼ਰ ਆਉਂਦੀ ਹੈ।” ਇੱਕ ਨੇ ਕੰਮੈਂਟ ਕੀਤਾ ਮੌਨੀ ਬਹੁਤ ਖੂਬਸੂਰਤ ਲੱਗ ਰਹੀ ਹੈ ਕਿਉਂਕਿ ਉਹ ਬਹੁਤ ਖੂਬਸੂਰਤ ਹਨ। ਸਬਿਆ ਨੂੰ ਇਸਦਾ ਕੋਈ ਕ੍ਰੈਡਿਟ ਨਹੀਂ ਹੈ।