ਸਮਾਰਟ ਸਿਟੀ ਰੈਂਕਿੰਗ ਮੁਕਾਬਲੇ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਨੇ ਸਿੱਧੇ 75 ਸਥਾਨਾਂ ਦੀ ਛਾਲ ਮਾਰੀ ਹੈ। 100 ਸਮਾਰਟ ਸਿਟੀਜ਼ ਦੀ ਰੈਂਕਿੰਗ ‘ਚ ਜਲੰਧਰ ਪਹਿਲਾਂ 86ਵੇਂ ਸਥਾਨ ‘ਤੇ ਸੀ। ਹੁਣ ਜਲੰਧਰ ਪੂਰੇ 11ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਜਲੰਧਰ ਜ਼ਿਲ੍ਹੇ ਨੇ ਮਿਸ਼ਨ ਸਮਾਰਟ ਸਿਟੀ ਵਿੱਚ 11ਵੇਂ ਨੰਬਰ ‘ਤੇ ਪਹੁੰਚ ਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।
ਦੇਸ਼ ਭਰ ਵਿੱਚ ਜਲੰਧਰ ਸਮਾਰਟ ਸਿਟੀ ਦੀ ਰੈਂਕਿੰਗ ਵਿੱਚ ਸੁਧਾਰ ਹੋਣ ਨਾਲ ਜਲੰਧਰ ਸ਼ਹਿਰ ਹੁਣ ਦੇਸ਼ ਦੇ ਮੋਹਰੀ ਸ਼ਹਿਰਾਂ ਵਿੱਚੋਂ ਇੱਕ ਬਣ ਗਿਆ ਹੈ। ਸਮਾਰਟ ਸਿਟੀ ਦੇ ਸੀਈਓ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜਲੰਧਰ ਸਮਾਰਟ ਸਿਟੀ ਮਿਸ਼ਨ ਨੇ ਅਥਾਰਟੀ ਵੱਲੋਂ ਨਿਰਧਾਰਤ ਸਾਰੇ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਜਲੰਧਰ ਨੂੰ 100 ਸਮਾਰਟ ਸਿਟੀਜ਼ ਦੀ ਸੂਚੀ ਵਿੱਚ ਮੋਹਰੀ ਸ਼ਹਿਰ ਬਣਾਉਣ ਲਈ ਇਸ ਮਿਸ਼ਨ ਵਿੱਚ ਲੱਗੇ ਕਰਮਚਾਰੀਆਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਜਲੰਧਰ ਸਮਾਰਟ ਸਿਟੀ ਮਿਸ਼ਨ ਦੇ ਸੀ.ਈ.ਓ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਮੁਕਾਬਲੇ ‘ਚ ਹਿੱਸਾ ਲੈਣ ਵਾਲੇ 100 ਸ਼ਹਿਰਾਂ ਦੀ ਨਵੀਂ ਰੈਂਕਿੰਗ ਜਾਰੀ ਕੀਤੀ ਗਈ ਹੈ, ਜਿਸ ‘ਚ ਜਲੰਧਰ 11ਵੇਂ ਸਥਾਨ ‘ਤੇ ਹੈ। ਪਿਛਲੇ ਸਾਲ ਇਹ ਸ਼ਹਿਰ 86ਵੇਂ ਸਥਾਨ ‘ਤੇ ਸੀ। ਜਦੋਂ ਕਿ ਜਨਵਰੀ ਵਿੱਚ ਸ਼ਹਿਰ ਨੇ 11ਵਾਂ ਰੈਂਕ ਹਾਸਲ ਕਰਕੇ ਆਪਣੀ ਸਥਿਤੀ ਵਿੱਚ ਸੁਧਾਰ ਕੀਤਾ ਹੈ। ਕਰਨੇਸ਼ ਸ਼ਰਮਾ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਪ੍ਰਸ਼ਾਸਨ ਵੱਲੋਂ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
ਕੇਂਦਰ ਅਤੇ ਰਾਜ ਦੇ ਹਿੱਸੇ ਦੀ ਪੂਰੀ ਰਕਮ ਸਮੇਂ ਸਿਰ ਜਾਰੀ ਕਰਨ ਅਤੇ ਖਰਚੇ ਦੀ ਦਰ ਵਿੱਚ ਵਾਧੇ ਨੇ ਸ਼ਹਿਰ ਦੀ ਰੈਂਕਿੰਗ ਵਿੱਚ ਸੁਧਾਰ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਜਲੰਧਰ ਸਮਾਰਟ ਸਿਟੀ ਪ੍ਰੋਜੈਕਟ ਦੇ ਮੁਖੀ ਕਰਨੇਸ਼ ਸ਼ਰਮਾ ਅਨੁਸਾਰ 1000 ਕਰੋੜ ਵਿੱਚੋਂ 900 ਕਰੋੜ ਰੁਪਏ ਦੇ ਵਿਕਾਸ ਕਾਰਜ ਪਿਛਲੇ ਕੁਝ ਮਹੀਨਿਆਂ ਵਿੱਚ ਜ਼ਮੀਨੀ ਪੱਧਰ ‘ਤੇ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ, ਬਰਲਟਨ ਪਾਰਕ, ਸਪੋਰਟਸ ਹੱਬ ਪ੍ਰੋਜੈਕਟ, ਸਟੋਰਮ ਸੀਵਰੇਜ ਪ੍ਰੋਜੈਕਟ, ਐਲ.ਈ.ਡੀ. ਲਾਈਟ, ਸਾਲਿਡ ਵੇਸਟ ਦੀ ਬਾਇਓ ਮਾਈਨਿੰਗ, ਗ੍ਰੀਨ ਏਰੀਆ ਡਿਵੈਲਪਮੈਂਟ, ਮਿੱਠਾਪੁਰ ਵਿੱਚ ਸਟੇਡੀਅਮ ਦਾ ਨਿਰਮਾਣ ਆਦਿ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: