ranbir alia wedding : ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ। 2020 ਤੋਂ ਇਸ ਜੋੜੀ ਦਾ ਵਿਆਹ ਸੁਰਖੀਆਂ ਵਿੱਚ ਹੈ। ਹੁਣ ਲੱਗਦਾ ਹੈ ਕਿ ਇਸ ਸਾਲ ਜਲਦ ਹੀ ਇਹ ਜੋੜਾ ਵਿਆਹ ਦੇ ਬੰਧਨ ‘ਚ ਬੱਝ ਜਾਵੇਗਾ। ਰਿਪੋਰਟਾਂ ਮੁਤਾਬਿਕ ਆਲੀਆ ਅਤੇ ਰਣਬੀਰ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜੋੜਾ ਰਾਜਸਥਾਨ ਦੇ ਰਣਥਮਬੋਰ ਵਿੱਚ ਸੱਤ ਫੇਰੇ ਲੈ ਸਕਦਾ ਹੈ ਕਿਉਂਕਿ ਇਹ ਆਲੀਆ ਅਤੇ ਰਣਬੀਰ ਦੀ ਪਸੰਦੀਦਾ ਡੈਸਟੀਨੇਸ਼ਨ ਹੈ। ਦੱਸਣਯੋਗ ਹੈ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਵੀ ਰਾਜਸਥਾਨ ਦੇ ਸਿਕਸ ਸੈਂਸ ‘ਚ ਸੱਤ ਫੇਰੇ ਲਏ ਸਨ।
ਹਾਲਾਂਕਿ ਰਣਬੀਰ ਅਤੇ ਆਲੀਆ ਦਾ ਵਿਆਹ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਟਲਦਾ ਰਿਹਾ ਹੈ। ਇਸ ਜੋੜੇ ਦੇ ਇਕ ਬਹੁਤ ਹੀ ਕਰੀਬੀ ਵਿਅਕਤੀ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੈ, ਇਹ ਸਿਰਫ ਅਫਵਾਹ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਹਮੇਸ਼ਾ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਵਿਆਹ ਦੀਆਂ ਅਫਵਾਹਾਂ ਵੀ ਉੱਡਦੀਆਂ ਰਹਿੰਦੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਸਾਲ 2020 ਵਿੱਚ ਰਾਜੀਵ ਮਸੰਦ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਰਣਬੀਰ ਕਪੂਰ ਨੇ ਖੁਲਾਸਾ ਕੀਤਾ ਸੀ ਕਿ ਉਹ ਜਲਦੀ ਹੀ ਆਪਣੀ ਪ੍ਰੇਮਿਕਾ ਆਲੀਆ ਭੱਟ ਨਾਲ ਵਿਆਹ ਕਰ ਸਕਦੇ ਹਨ। ਅਦਾਕਾਰ ਨੇ ਕਿਹਾ ਸੀ ਕਿ ਜੇਕਰ ਇਹ ਮਹਾਮਾਰੀ ਨਾ ਆਈ ਹੁੰਦੀ ਤਾਂ ਅਸੀਂ ਦੋਵੇਂ ਹੁਣ ਤੱਕ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹੁੰਦੇ। ਰਣਬੀਰ ਕਪੂਰ ਨੇ ਅੱਗੇ ਕਿਹਾ ਸੀ ਕਿ ਮੈਂ ਫਿਲਹਾਲ ਕੁਝ ਵੀ ਕਹਿ ਕੇ ਇਸ ਨਾਲ ਝੂਠ ਨਹੀਂ ਬੋਲਣਾ ਚਾਹੁੰਦਾ।