ਕਾਨਪੁਰ ਵਿਚ ਮੰਗਲਵਾਰ ਨੂੰ 10 ਸਾਲ ਦੇ ਮਾਸੂਮ ਦਲਿਤ ਬੱਚੇ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਨਰਵਲ ਦੇ ਸਕਟ ਬੇਹਟਾ ਪਿੰਡ ਵਿਚ ਘਰ ਤੋਂ ਖੇਡਣ ਨਿਕਲੇ ਮਾਸੂਮ ਨੂੰ ਪਹਿਲਾਂ ਅਗਵਾ ਕੀਤਾ ਗਿਆ। ਹੈਵਾਨਾਂ ਨੇ ਮਾਸੂਮ ਦਾ ਗਲਾ ਦਬਾ ਕੇ ਹੱਤਿਆ ਕਰਨ ਤੋਂ ਪਹਿਲਾਂ ਉਸ ਦੀ ਅੱਖ ਵਿਚ 5 ਇੰਚ ਦੀ ਕਿੱਲ ਠੋਕ ਦਿੱਤੀ। ਘਟਨਾ ਕਾਰਨ ਪਿੰਡ ਵਿਚ ਮਾਹੌਲ ਤਣਾਅਪੂਰਨ ਹੈ।
ਦੂਜੇ ਪਾਸੇ 24 ਘੰਟੇ ਬੀਤਣ ਤੋਂ ਬਾਅਦ ਵੀ ਪੁਲਿਸ ਅਜੇ ਤੱਕ ਮਾਮਲੇ ਦਾ ਖੁਲਾਸਾ ਨਹੀਂ ਕਰ ਸਕੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਘਟਨਾ ਵਿਚ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਰਾਜ ਮਿਸਤਰੀ ਮਹਿੰਦਰ ਕੋਰੀ ਦਾ 10 ਸਾਲਾ ਬੇਟਾ 5ਵੀਂ ਕਲਾਸ਼ ਵਿਚ ਪੜ੍ਹ ਰਿਹਾ ਸੀ। ਮਾਸੂਮ ਬੱਚਾ ਸੋਮਵਾਰ ਦੁਪਹਿਰ ਨੂੰ ਟਾਇਰ ਲੈ ਕੇ ਖੇਡਣ ਗਿਆ ਸੀ। ਇਸ ਤੋਂ ਬਾਅਦ ਅਚਾਨਕ ਲਾਪਤਾ ਹੋ ਗਿਆ। ਮੰਗਲਵਾਰ ਦੁਪਹਿਰ ਨੂੰ ਘਰ ਤੋਂ 400 ਮੀਟਰ ਦੂਰ ਪਿੰਡ ਦੇ ਹੀ ਰਾਮੇਂਦਰ ਮਿਸ਼ਰਾ ਦੇ ਸਰ੍ਹੋਂ ਦੇ ਖੇਤਾਂ ਵਿਚ ਉਸ ਲਾਸ਼ ਮਿਲੀ।
ਸੂਚਨਾ ਮਿਲਦੇ ਹੀ ਨਰਵਲ ਪੁਲਿਸ ਤੇ ਫੋਰੈਂਸਿੰਕ ਟੀਮ ਮੌਕੇ ‘ਤੇ ਪੁੱਜ ਕੇ ਜਾਂਚ ਕਰਨ ਪੁੱਜੀ। ਮਾਹਿਰਾਂ ਨੇ ਦੱਸਿਆ ਕਿ ਬੱਚੇ ਦੀ ਅੱਖ ਵਿਚ ਲਗਭਗ 5 ਇੰਚ ਲੰਬੀ ਕਿੱਲ ਮਿਲੀ ਹੈ। ਪੂਰੇ ਚਿਹਰੇ ਨੂੰ ਸਿਗਰਟ ਨਾਲ ਦਾਗਿਆ ਗਿਆ ਹੈ ਤੇ ਗੁਦਾ ਦ੍ਵਾਰ ਵਿਚ ਡੰਡਾ ਵੀ ਪਾਇਆ ਗਿਆ। ਲਾਸ਼ ਕੋਲ ਪਏ ਮਿਲੇ ਡੰਡ ਵਿਚ ਪਿਸ਼ਾਬ ਤੇ ਖੂਨ ਲੱਗਾ ਹੋਇਆ ਸੀ। ਇਸ ਦੇ ਨਾਲ ਹੀ ਪੂਰੇ ਸਰੀਰ ‘ਤੇ ਸੱਟ ਦੇ ਨਿਸ਼ਾਨ ਹਨ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬੱਚੇ ਦੀ ਹੱਤਿਆ ਤੰਤਰ ਮੰਤਰ ਜਾਂ ਕੁਕਰਮ ਕਰਨ ਤੋਂ ਬਾਅਦ ਕੀਤੀ ਗਈ ਹੈ ਪਰ ਪਰਿਵਾਰਕ ਮੈਂਬਰਾਂ ਨੇ ਪਿੰਡ ਵਿਚ ਕਿਸੇ ਨਾਲ ਵੀ ਰੰਜਿਸ਼ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ।
ਐੱਸਪੀ ਅਜੀਤ ਕੁਮਾਰ ਨੇ ਦੱਸਿਆ ਕਿ ਜਾਂਚ ‘ਚ ਚਾਰ ਟੀਮਾਂ ਨੂੰ ਲਗਾਇਆ ਗਿਆ ਹੈ। ਥਾਣਾ ਇੰਚਾਰਜ ਦੇ ਨਾਲ ਹੀ ਸਰਵਿਲਾਂਸ, ਕਰਾਈਮ ਬ੍ਰਾਂਚ ਸਣੇ ਚਾਰ ਟੀਮਾਂ ਵੱਖ-ਵੱਖ ਐਂਗਲ ਨਾਲ ਜਾਂਚ ਕਰਕੇ ਹੱਤਿਆਕਾਂਡ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।