ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਦਿੱਲੀ ਦੇ ਕੁੰਡਲੀ ਮਾਨੇਸਰ ਹਾਈਵੇਅ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ।ਸੋਨੀਪਤ ਦੇ ਐੱਸ. ਪੀ. ਰਾਹੁਲ ਸ਼ਰਮਾ ਨੇ ਦੀਪ ਸਿੱਧੂ ਦੇ ਪੋਸਟਮਾਰਟਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਹਾਦਸੇ ਨੂੰ ਲੈ ਕੇ ਜਾਣਕਾਰੀ ਦਿੱਤੀ। ਐੱਸ. ਪੀ ਨੇ ਦੱਸਿਆ ਕਿ ਰੈਸ਼ ਤੇ ਲਾਪ੍ਰਵਾਹੀ ਡਰਾਈਵਿੰਗ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਟਰਾਲਾ ਡਰਾਈਵਰ ਦੀ ਪਛਾਣ ਕਰ ਲਈ ਗਈ ਹੈ ਤੇ ਜਲਦ ਹੀ ਚਾਲਕ ਦੀ ਗ੍ਰਿਫਤਾਰੀ ਕੀਤੀ ਜਾਵੇਗੀ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਟਰੱਕ ਚੱਲ ਰਿਹਾ ਸੀ ਅਤੇ ਕਿਸੇ ਕਾਰਨ ਪਿੱਛੋਂ ਇਸ ਵਾਹਨ ਨਾਲ ਟੱਕਰ ਹੋਈ ‘ਤੇ ਇਹ ਦੁਖਦਾਈ ਹਾਦਸਾ ਵਾਪਰਿਆ।
ਹਾਦਸੇ ਸਮੇਂ ਦੀਪ ਸਿੱਧੂ ਸਫੈਦ ਰੰਗ ਦੀ ਸਕਾਰਪੀਓ ਵਿਚ ਸਵਾਰ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ SUV ਦੀ ਸਪੀਡ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਰਹੀ ਹੋਵੇਗੀ ਕਿਉਂਕਿ ਇਸ ਟੱਕਰ ਵਿਚ ਟਰੱਕ ਦਾ ਚੈਸਿਸ ਪੂਰੀ ਤਰ੍ਹਾਂ ਡੈਮੇਜ ਹੈ ਅਤੇ ਉਸ ਦੇ ਟਾਇਰ ਫਟ ਗਏ ਹਨ। ਉਥੇ ਦੂਜੇ ਪਾਸੇ ਟਰੱਕ ਹੌਲੀ ਹਫਤਾਰ ਨਾਲ ਚੱਲ ਰਿਹਾ ਸੀ। ਦਰਅਸਲ ਟਰੱਕ ਕੋਲੇ ਨਾਲ ਲੱਦਿਆ ਹੋਇਆ ਸੀ ਤੇ ਟੋਲ ਕੋਲ ਥੋੜ੍ਹੀ ਚੜ੍ਹਾਈ ਹੈ ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਟਰੱਕ ਦੀ ਰਫਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਦੀਪ ਸਿੱਧੂ ਨੇ ਟਰੱਕ ਦੇ ਖੱਬੇ ਪਾਸਿਓਂ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਚੱਕਰ ਵਿਚ ਟੱਕਰ ਹੋ ਗਈ। ਟੱਕਰ ਵਿਚ ਸਿੱਧੂ ਦੀ SUV ਸੱਜੇ ਪਾਸਿਓਂ ਪੂਰੀ ਤਰ੍ਹਾਂ ਡੈਮੇਜ ਹੋ ਗਈ, ਖੱਬੇ ਹਿੱਸੇ ਨੂੰ ਮਾਮੂਲੀ ਨੁਕਸਾਨ ਹੋਇਆ ਹੈ ਤੇ ਖੱਬੀ ਸਾਈਡ ਹੀ ਡਰਾਈਵਰ ਸੀਟ ‘ਤੇ ਸਿੱਧੂ ਬੈਠੇ ਸਨ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਗੌਰਤਲਬ ਹੈ ਕਿ ਹਾਦਸੇ ਸਮੇਂ ਦੀਪ ਸਿੱਧੂ ਆਪਣੇ ਕੁਝ ਸਾਥੀਆਂ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਦੀਪ ਸਿੱਧੂ ਦੀ ਕਾਰ ਮੂਹਰੇ ਇੱਕ ਤੇਜ਼ ਰਫਤਾਰ ਟਰਾਲਾ ਆ ਰਿਹਾ ਸੀ ਜਿਸ ਦੇ ਅਚਾਨਕ ਬ੍ਰੇਕ ਮਾਰਨ ਨਾਲ ਹਾਦਸਾ ਵਾਪਰਿਆ।