Amazon Prime web series: ਇੱਕ ਸਮਾਂ ਸੀ ਜਦੋਂ ਲੋਕ ਸੀਰੀਅਲਾਂ ਦਾ ਆਨੰਦ ਮਾਣਦੇ ਸਨ, ਪਰ ਹੁਣ ਇਨ੍ਹਾਂ ਸੀਰੀਅਲਾਂ ਦੀ ਥਾਂ ਵੈੱਬ ਸੀਰੀਜ਼ ਲੈ ਰਹੇ ਹਨ। ਇਸ ਦੇ ਨਾਲ ਹੀ ਲੋਕ ਵੈੱਬ ਸੀਰੀਜ਼ ਬਾਰੇ ਹਰ ਜਾਣਕਾਰੀ ਲੈਣ ਦੇ ਚਾਹਵਾਨ ਹਨ।
ਜੇਕਰ ਤੁਸੀਂ ਵੀ ਵੈੱਬ ਸੀਰੀਜ਼ ਦੇ ਪ੍ਰਸ਼ੰਸਕ ਹੋ ‘ਤੇ ਤੁਹਾਡੇ ਕੋਲ Amazon ਪ੍ਰਾਈਮ ਮੈਂਬਰਸ਼ਿਪ ਵੀ ਹੈ, ਤਾਂ ਤੁਹਾਡੇ ਲਈ ਇੱਕ ਬਹੁਤ ਹੀ ਖੁਸ਼ਖਬਰੀ ਹੈ, ਜਲਦੀ ਹੀ ਤੁਹਾਨੂੰ ਪ੍ਰਾਈਮ ‘ਤੇ ਫਿਲਮ ‘ਦਿ ਲਾਰਡ ਆਫ ਦ ਰਿੰਗਸ- ਦ ਰਿੰਗਸ ਆਫ ਪਾਵਰ’ ਦੇਖਣ ਨੂੰ ਮਿਲੇਗੀ। ਦਰਅਸਲ, ਐਮਾਜ਼ਾਨ ਪ੍ਰਾਈਮ ਵੀਡੀਓ ਦੀ ਮੋਸਟ ਅਵੇਟਿਡ ਸੀਰੀਜ਼ ਦ ਲਾਰਡ ਆਫ ਦ ਰਿੰਗਸ – ‘ਦ ਰਿੰਗਸ ਆਫ ਪਾਵਰ’ ਦਾ ਟੀਜ਼ਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਏ ਇਸ ਟੀਜ਼ਰ ‘ਚ ‘ਦਿ ਰਿੰਗਜ਼ ਆਫ ਪਾਵਰ’ ਦੀ ਕਹਾਣੀ ਅਤੇ ਕਿਰਦਾਰਾਂ ਦੀ ਪਹਿਲੀ ਝਲਕ ਦੇਖਣ ਨੂੰ ਮਿਲ ਰਹੀ ਹੈ।
ਇਸ ਫਿਲਮ ਵਿੱਚ ‘ਦਿ ਲਾਰਡ ਆਫ ਦਾ ਰਿੰਗਜ਼’ ਤੋਂ ਪਹਿਲਾਂ ਦੀਆਂ ਘਟਨਾਵਾਂ ਨੂੰ ਦਿਖਾਇਆ ਜਾਵੇਗਾ। ਲਗਭਗ ਇੱਕ ਮਿੰਟ ਦੇ ਟੀਜ਼ਰ ਵੀਡੀਓ ਵਿੱਚ, ਦ੍ਰਿਸ਼ਾਂ ਨੂੰ ਬਹੁਤ ਸ਼ਾਨ ਨਾਲ ਦਿਖਾਇਆ ਗਿਆ ਹੈ। ਇਸ ਵਿੱਚ ਤੁਹਾਨੂੰ ਨਵੇਂ ਕਿਰਦਾਰ ਦੇ ਨਾਲ ਪੁਰਾਣੇ ਕੈਸਟਰ ਦੀ ਫਲੈਸ਼ਬੈਕ ਕਹਾਣੀ ਦਿਖਾਈ ਜਾਵੇਗੀ। ਦੱਸ ਦੇਈਏ ਕਿ ‘ਦਿ ਲਾਰਡ ਆਫ ਦ ਰਿੰਗਸ’, ਜੇ. ਆਰ. ਆਰ. ਟੋਲਕੀਅਨ ਦੇ ਫੈਨਟਸੀ ਫਿਕਸ਼ਨ ਨਾਵਲ ‘ਤੇ ਆਧਾਰਿਤ ਹੈ, ਜਿਸ ਦੀ ਕਹਾਣੀ 19 ਰਿੰਗਾਂ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ, ਜੋ ਕਿ ਬਹੁਤ ਹੀ ਚਮਤਕਾਰੀ ਹਨ। ਇਹ ਵੈੱਬ ਸੀਰੀਜ਼ 2 ਸਤੰਬਰ, 2022 ਨੂੰ ਐਮਾਜ਼ਾਨ ਪ੍ਰਾਈਮ ‘ਤੇ ਸਟ੍ਰੀਮ ਹੋਣ ਜਾ ਰਹੀ ਹੈ, ਜੋ ਪ੍ਰਾਈਮ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਪ੍ਰਾਈਮ ਸੀਰੀਜ਼ ‘ਚ ਸ਼ਾਮਲ ਹੈ।