ਪਿਛਲੇ ਇੱਕ ਸਾਲ ਵਿੱਚ ਸੋਨੇ ਦੀ ਕੀਮਤ 43 ਹਜ਼ਾਰ ਤੋਂ ਵੱਧ ਕੇ 50 ਹਜ਼ਾਰ ਪਾਰ ਕਰ ਗਈ ਹੈ। ਰੂਸ ਯੂਕਰੇਨ ਜੰਗ ਦੀ ਆਹਟ ਤੋਂ ਬਾਅਦ ਵੀ ਸੋਨੇ ਦੀ ਕੀਮਤ ਵਿੱਚ ਬੜਤ ਵੇਖਣ ਨੂੰ ਮਿਲੀ ਹੈ। ਇੰਟਰਨੈਸ਼ਨਲ ਮਾਰਕੀਟ ਵਿੱਚ ਇਹ 1900 ਡਾਲਰ ‘ਤੇ ਪਹੁੰਚ ਗਿਆ ਹੈ।
ਹਾਲਾਂਕਿ ਰੂਸ-ਯੂਕਰੇਨ ਸੰਘਰਸ਼ ਵਿੱਚ ਨਰਮੀ ਆਉਣ ਪਿੱਛੋਂ ਇਸ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ ਹੈ। ਇਸ ਗਿਰਾਵਟ ਦਾ ਕਾਰਨ ਮੁਨਾਫ਼ਾ ਵਸੂਲੀ ਨੂੰ ਮੰਨਿਆ ਜਾ ਰਿਹਾ ਹੈ। ਹੁਣ ਨਿਵੇਸ਼ਕਾਂ ਦੇ ਮਨ ਵਿੱਚ ਸਵਾਲ ਆ ਰਿਹਾ ਹੈ ਕਿ ਕੀ ਸੋਨੇ ਵਿੱਚ ਨਿਵੇਸ਼ ਦਾ ਇਹ ਸਹੀ ਸਮਾਂ ਹੈ। ਦੂਜੇ ਪਾਸੇ ਜੋ ਇਸ ਵਿੱਚ ਪਹਿਲਾਂ ਨਿਵੇਸ਼ ਕਰ ਚੁੱਕੇ ਹਨ ਉਹ ਜਾਣਨਾ ਚਾਹੁੰਦੇ ਹਨ ਕਿ ਸਾਨੂੰ ਇਸ ਵਿੱਚ ਅੱਗੇ ਨਿਵੇਸ਼ ਨੂੰ ਜਾਰੀ ਰੱਖਣਾ ਚਾਹੀਦਾ ਹੈ ਜਾਂ ਸਾਨੂੰ ਪ੍ਰਾਫ਼ਿਟ ਬੁੱਕ ਕਰਕੇ ਬਾਹਰ ਆ ਜਾਣਾ ਚਾਹੀਦਾ ਹੈ।
ਕਮੋਡਿਟੀ ਮਾਰਕੀਟ ਮਾਹਰਾਂ ਦਾ ਮੰਨਣਾ ਹੈ ਕਿ ਅਜੇ ਸੋਨੇ ਵਿੱਚ ਕੁਝ ਪ੍ਰਾਫ਼ਿਟ ਬੁਕਿੰਗ ਹੋ ਸਕਦੀ ਹੈ ਜਿਸ ਨਾਲ ਇਸ ਦੀਆਂ ਕੀਮਤਾਂ ਵਿੱਚ ਕਮੀ ਆਏਗੀ। ਰੂਸ ਯੂਕਰੇਨ ਸੰਕਟ ਦੂਰ ਹੁੰਦੇ ਦਿਸਣ ਤੋਂ ਬਾਅਦ ਵੀ ਦੁਨੀਆ ਭਰ ਵਿੱਚ ਵਧਦੀ ਮਹਿੰਗਾਈ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਇਹ ਸੋਨੇ ਦੀਆਂ ਕੀਮਤਾਂ ਨੂੰ ਵਧਣ ਵਿੱਚ ਮਦਦ ਕਰੇਗਾ। ਇੰਟਰਨੈਸ਼ਨਲ ਮਾਰਕੀਟ ਵਿੱਚ ਅਜੇ ਕੁਝ ਗਿਰਾਵਟ ਪਿੱਛੋਂ ਇਸ ਦੀਆਂ ਕੀਮਤਾਂ 1865 ਡਾਲਰ ਵਿੱਚ ਆ ਸਕਦੀਆਂ ਹਨ ਜੋ ਅਗਲੇ 3 ਤੋਂ 4 ਮਹੀਨਿਆਂ ਵਿੱਚ ਵਧ ਕੇ 2000 ਡਾਲਰ ‘ਤੇ ਪਹੁੰਚ ਸਕਦੀ ਹੈ। ਇਸ ਗਿਰਾਵਟ ਵੇਲੇ ਇਸ ਵਿੱਚ ਖ਼ਰੀਦਦਾਰੀ ਕਰਨ ਦਾ ਚੰਗਾ ਮੌਕਾ ਰਹੇਗਾ। ਦੂਜੇ ਪਾਸੇ ਘਰੇਲੂ ਬਾਜ਼ਾਰ ਦੇ ਐੱਮ.ਸੀ.ਐੱਸ. ਵਿੱਚ ਇਸ ਦੀ ਕੀਮਤ 52 ਹਜ਼ਾਰ ਪ੍ਰਤੀ 10 ਗ੍ਰਾਮ ਦੇ ਪੱਧਰ ਤੱਕ ਜਾ ਸਕਦੀ ਹੈ।
ਅਮੇਰਿਕਾ ਵਿੱਚ ਯੂ.ਐੱਸ. ਫੇਡ ਨੇ ਵਿਆਜ ਦਰ ਨੂੰ ਵਧਾਇਆ ਹੈ ਕਿ ਇਸ ‘ਤੇ ਅਮਰੀਕੀ ਮਾਰਕੀਟ ਵਿੱਚ ਪਹਿਲਾਂ ਹੀ ਗਿਰਾਵਟ ਹੋ ਚੁੱਕੀ ਹੈ। ਉਥੇ ਹੀ ਯੂ.ਐੱਸ. ਫੇਡ ਦੀ ਬੈਠਕ ਦੇ ਪਹਿਲੇ ਮੁਨਾਫ਼ਾ ਵਸੂਲੀ ਕਰਕੇ ਥੋੜ੍ਹੀ ਗਿਰਾਵਟ ਹੋ ਸਕਦੀ ਹੈ। ਇਹ ਗਿਰਾਵਟ ਸੋਨੇ ‘ਤੇ ਨਿਵੇਸ਼ਕਾਂ ਲਈ ਖਰੀਦਦਾਰੀ ਦਾ ਚੰਗਾ ਮੌਕਾ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਮੋਤੀ ਲਾਲ ਓਸਵਾਲ ਦੇ ਅਮਿਤ ਸਜੇਜ ਨੇ ਸੋਨੇ ਦੀਆਂ ਕੀਮਤਾਂ ਦੀ ਗਿਰਾਵਟ ਵਿੱਚ ਨਿਵੇਸ਼ਕਾਂ ਨੂੰ ਖਰੀਦਦਾਰੀ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਜੇ ਪ੍ਰਾਫਿਟ ਬੁਕਿੰਗ ਹੋ ਸਕਦੀ ਹੈ ਇਸ ਲਈ ਅਜੇ ਖਰੀਦਦਾਰੀ ਲਈ ਉਡੀਕ ਕਰੋ। ਘਰੇਲੂ ਨਿਵੇਸ਼ਕਾਂ ਨੂੰ ਐੱਮ.ਸੀ.ਐੱਕਸ. ‘ਤੇ 49,300 ‘ਤੇ ਖ਼ਰੀਦਦਾਰੀ ਕਰਨਾ ਚੰਗਾ ਹੋ ਸਕਦਾ ਹੈ। ਨਿਵੇਸ਼ਕਾਂ ਨੂੰ 47,500 ‘ਤੇ ਸਟਾਪ ਲਾਸ ਲਗਾਉਣ ਦੀ ਸਲਾਹ ਦਿੱਤੀ ਹੈ। ਉਥੇ ਹੀ ਆਈ.ਆਈ.ਐੱਫ.ਐੱਲ. ਸਕਿਓਰਿਟੀਜ਼ ਦੇ ਵਾਈਸ ਪ੍ਰੈਜ਼ੀਡੈਂਟ ਅਨੁਜ ਗੁਪਤਾ ਨੇ 51 ਹਜ਼ਾਰ ਦਾ ਇਮੀਡਿਏਟ ਟਾਰਗੇਟ ਦਿੱਤਾ ਹੈ। ਇਸ ਦੇ ਨਾਲ ਹੀ ਅਗਲੇ 3 ਤੋਂ 4 ਮਹੀਨਿਆਂ ਵਿੱਚ 52 ਹਜ਼ਾਰ ‘ਤੇ ਪਹੁੰਚਣ ਦੀ ਉਮੀਦ ਜਤਾਈ ਹੈ।