ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ‘ਚ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ ਜਿਸ ਵਿਚ ਮਹਿਲਾ ਪਾਇਲਟ ਸਣੇ 2 ਦੀ ਮੌਤ ਹੋ ਗਈ ਹੈ। ਹਾਦਸੇ ਵਾਲੀ ਜਗ੍ਹਾ ‘ਤੇ ਪੁੱਜੀ ਨਲਗੋਂਡਾ ਪੁਲਿਸ ਨੇ ਮ੍ਰਿਤਕ ਪਾਈ ਗਈ ਮਹਿਲਾ ਪਾਇਲਟ ਦੀ ਪਛਾਣ ਕਰ ਲਈ ਹੈ। ਹੈਲੀਕਾਪਟਰ ਨਾਗਾਰਜੁਨ ਸਾਗਰ ‘ਚ ਫਲਾਈਟੇਕ ਏਵੀਏਸ਼ਨ ਦੀ ਇੱਕ ਨਿੱਜੀ ਜਹਾਜ਼ ਕੰਪਨੀ ਦਾ ਹੈ।
ਸ਼ੁਰੂਆਤੀ ਜਾਂਚ ਵਿਚ ਨਲਗੋਂਡਾ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਪੇਡਾਵੁਰਾ ਮੰਡਲ ਦੇ ਤੁੰਗਤੁਰਥੀ ਪਿੰਡ ਵਿਚ ਖੇਤੀ ਭੂਮੀ ‘ਤੇ ਕੰਮ ਕਰਨ ਵਾਲੇ ਕਿਸਾਨਾਂ ਤੋਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇਖਿਆ ਕਿ ਇੱਕ ਹੈਲੀਕਾਪਟਰ ਦੁਰਘਟਨਾਗ੍ਰਸਤ ਹੋ ਗਿਆ ਤੇ ਸਭ ਪਾਸੇ ਧੂੰਆਂ ਹੀ ਧੂੰਆਂ ਹੈ। ਸੂਚਨਾ ਦੇ ਆਧਾਰ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤੇ ਦੇਖਿਆ ਕਿ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਤੇ ਇਕ ਮਹਿਲਾ ਪਾਇਲਟ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਪੁਲਿਸ ਨੂੰ ਸ਼ੱਕ ਹੈ ਕਿ ਹੈਲੀਕਾਪਟਰ ਖੇਤੀ ਜ਼ਮੀਨ ‘ਤੇ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆਇਆ ਤੇ ਹਾਦਸੇ ਦਾ ਕਾਰਨ ਬਣਿਆ।