neetu kapoor reaction on gangubai : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਫ਼ਿਲਮ ‘ਚ ਆਲੀਆ ਦੀ ਅਦਾਕਾਰੀ ਲਈ ਸਭ ਉਸ ਦੀ ਤਰੀਫ ਕਰ ਰਹੇ ਹਨ, ਇਨ੍ਹਾਂ ਵਿੱਚ ਨੀਤੂ ਕਪੂਰ ਦਾ ਨਾਂਅ ਵੀ ਸ਼ਾਮਲ ਹੈ। ਆਲੀਆ ਖ਼ੁਦ ਕਈ ਸਿਨੇਮਾਘਰਾਂ ‘ਚ ਦਰਸ਼ਕਾਂ ਨੂੰ ਸਰਪ੍ਰਾਈਜ਼ ਦੇਣ ਪਹੁੰਚੀ। ਲੰਬੇ ਸਮੇਂ ਤੋਂ ਆਪਣੀ ਫ਼ਿਲਮ ਦਾ ਪ੍ਰਚਾਰ ਕਰ ਰਹੀ ਅਦਾਕਾਰਾ ਨੂੰ ਚਿੱਟੇ ਰੰਗ ਦੀ ਸਾੜ੍ਹੀ ‘ਚ ਆਪਣੇ ਸਾਹਮਣੇ ਦੇਖ ਕੇ ਦਰਸ਼ਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ।
![neetu kapoor reaction on gangubai](https://dailypost.in/wp-content/uploads/2022/02/4824187a-8b09-11e8-b2f4-2ee9fa0c7dec-1562591503.jpg)
ਦਸ ਦੇਈਏ ਕਿ ‘ਗੰਗੂਬਾਈ’ ਦੇ ਕਿਰਦਾਰ ‘ਚ ਆਲੀਆ ਦੇ ਨਵੇਂ ਅੰਦਾਜ਼ ਨੂੰ ਦੇਖ ਕੇ ਨਾਂ ਮਹਿਜ਼ ਫੈਨਜ਼ ਸਗੋਂ ਉਸ ਦੇ ਬੁਆਏਫ੍ਰੈਂਡ ਰਣਬੀਰ ਕਪੂਰ ਦੀ ਮਾਂ ਅਤੇ ਮਸ਼ਹੂਰ ਅਦਾਕਾਰਾ ਨੀਤੂ ਕਪੂਰ ਵੀ ਹੈਰਾਨ ਰਹਿ ਗਈ। ਸੰਜੇ ਲੀਲਾ ਭੰਸਾਲੀ ਦੀ ਇਸ ਫ਼ਿਲਮ ‘ਚ ਆਲੀਆ ਦੀ ਅਦਾਕਾਰੀ ਦੀ ਤਾਰੀਫ ਹੋ ਰਹੀ ਹੈ। ਨੀਤੂ ਕਪੂਰ ਨੇ ਵੀ ਆਲੀਆ ਦੀ ਫ਼ਿਲਮ ਦੇਖੀ, ਜਿਸ ਤੋਂ ਬਾਅਦ ਇੰਸਟਾਗ੍ਰਾਮ ‘ਤੇ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਅਤੇ ਅਦਾਕਾਰੀ ਦੀ ਤਾਰੀਫ ਕਰਦੇ ਹੋਏ ਲਿਖਿਆ, ‘ਦੇਖੋ ਆਲੀਆ ਭੱਟ ਨੇ ਕਿੰਨਾ ਵਧੀਆ ਕੰਮ ਕੀਤਾ ਹੈ’।
![neetu kapoor reaction on gangubai](https://dailypost.in/wp-content/uploads/2022/02/neetu-with-alia-3-1.jpg)
ਨੀਤੂ ਕਪੂਰ ਦੀ ਤਾਰੀਫ਼ ਆਲੀਆ ਭੱਟ ਲਈ ਬਹੁਤ ਮਾਇਨੇ ਰੱਖਦੀ ਹੈ। ਆਲੀਆ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਨੀਤੂ ਦੀ ਪੋਸਟ ਸ਼ੇਅਰ ਕਰਦੇ ਹੋਏ ‘ਲਵ ਯੂ’ ਲਿਖ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਆਲੀਆ ਭੱਟ ਨੇ ਫਿਲਮ ਦੀ ਰਿਲੀਜ਼ ਤੋਂ ਬਾਅਦ ‘ਗੰਗੂਬਾਈ ਕਾਠੀਆਵਾੜੀ’ ਦਾ ਇੱਕ ਗੀਤ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਡਾਂਸ ਕਰਦੇ ਹੋਏ ਆਪਣੇ ਗੀਤ ਨੂੰ ਸ਼ੇਅਰ ਕਰਦੇ ਹੋਏ ਆਲੀਆ ਨੇ ਕੈਪਸ਼ਨ ‘ਚ ਲਿਖਿਆ, ‘ਗੰਗੂ ਆ ਗਈ ਸਿਨੇਮਾ ‘ਚ, ਹੁਣ ਝੂਮ ਰੇ ਗੋਰੀ’।