ਪੰਜਾਬ ਦੇ ਖੇਮਕਰਨ ਖੇਤਰ ‘ਚ ਤੜਕੇ ਸਰਹੱਦ ‘ਤੇ ਬੀ.ਐੱਸ.ਐਫ. ਨੇ ਵੱਡੀ ਪ੍ਰਾਪਤੀ ਕਰਦਿਆਂ ਇਕ ਹੈਰੋਇਨ ਨਾਲ ਭਰੇ ਪਾਕਿਸਤਾਨੀ ਡਰੋਨ ਸੁਟਿਆ। ਜਿਸ ਚੋਂ ਕਰੀਬ 4 ਕਿੱਲੋ 400 ਗ੍ਰਾਮ ਹੈਰੋਇਨ ਮਿਲੀ ਹੈ ਪਤਾ ਲੱਗਾ ਹੈ ਕਿ ਸੀਮਾ ਚੌਕੀ ਠੱਠੀ ਜੈਮਲ ਸਿੰਘ ਅਧੀਨ ਪੈਂਦੇ ਖੇਤਰ ‘ਚ ਅੱਜ ਤੜਕੇ ਤਿੰਨ ਵਜੇ ਜੁਆਨਾਂ ਨੇ ਇਕ ਪਾਕਿਸਤਾਨੀ ਡਰੋਨ ਨੂੰ ਭਾਰਤੀ ਖੇਤਰ ‘ਚ ਦੇਖਿਆ ਜਿਸ ਨੂੰ ਜੁਆਨਾਂ ਨੇ ਕਰੀਬ 48 ਰਾਊਂਡ ਫਾਇਰ ਕਰਕੇ ਡੇਗ ਲਿਆ। ਜਿਸ ਚੋਂ ਉਕਤ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਅਧਿਕਾਰੀਆਂ ਦੀ ਟੀਮ ਘਟਨਾ ਸਥਾਨ ‘ਤੇ ਪੁੱਜ ਗਈ ਹੈ।
ਸਾਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਕੀਤੀ ਜਾ ਰਹੀ ਹੈ। ਇਸ ਇਲਾਕੇ ‘ਚ ਤਸਕਰੀ ਦੀ ਡਰੋਨ ਰਾਹੀਂ ਅਜਿਹੀ ਪਹਿਲੀ ਘਟਨਾ ਸਾਹਮਣੇ ਆਈ ਹੈ। ਜਦੋਂ ਕਿ ਪਹਿਲਾਂ ਲਗਾਤਾਰ ਕੰਡਿਆਲੀ ਤਾਰ ਰਾਹੀਂ ਤਸਕਰੀ ਦੀਆਂ ਕੋਸ਼ਿਸ਼ਾਂ ਹੁੰਦੀਆਂ ਸਨ।
ਵੀਡੀਓ ਲਈ ਕਲਿੱਕ ਕਰੋ -: