ਪੰਜਾਬ ਦੇ CM ਬਣਨ ਜਾ ਰਹੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਤੋਂ ਧਮਕੀ ਮਿਲੀ ਹੈ। ਸੰਸਥਾ ਦੇ ਗੁਰਪਤਵੰਤ ਸਿੰਘ ਪੰਨੂੰ ਨੇ ਅਰਵਿੰਦ ਕੇਜਰੀਵਾਲ ਦੇ ਪੈਰ ਛੂਹਣ ‘ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਭਗਵੰਤ ਮਾਨ ਨੇ ਪੂਰੇ ਪੰਜਾਬ ਨੂੰ ਕੇਜਰੀਵਾਲ ਦੇ ਪੈਰਾਂ ‘ਚ ਰੱਖ ਦਿੱਤਾ ਹੈ। ਉਨ੍ਹਾਂ ਨੇ ਇਸ ਦਾ ਬਦਲਾ ਲੈਣ ਵਾਲੇ ਨੂੰ 1 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਤੋਂ ਬਾਅਦ 11 ਮਾਰਚ ਨੂੰ ਆਪ ਦੇ CM ਉਮੀਦਵਾਰ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਗਏ ਸਨ। ਉਹ ਉਨ੍ਹਾਂ ਨੂੰ ਸਹੁ ਚੁੱਕ ਸਮਾਰੋਹ ਦਾ ਸੱਦਾ ਦੇਣ ਪੁੱਜੇ ਸਨ। ਜਿਥੇ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਸਿੱਖ ਫਾਰ ਜਸਟਿਸ ਸੰਸਥਾ ਨੂੰ ਇਸ ‘ਤੇ ਇਤਰਾਜ਼ ਹੈ ਕਿ ਉਨ੍ਹਾਂ ਨੇ ਕੇਜਰੀਵਾਲ ਦੇ ਪੈਰ ਕਿਉਂ ਛੂਹੇ। ਹਾਲਾਂਕਿ ਕੇਜਰੀਵਾਲ ਦੇ ਪੂਰੇ ਛੂਹਣ ਤੋਂ ਬਾਅਦ ਮਾਨ ਗਲੇ ਵੀ ਮਿਲੇ ਸਨ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
SFJ ਦੇ ਗੁਰਪਤਵੰਤ ਪੰਨੂੰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਉਹ ਮਾਨ ‘ਤੇ ਭੜਕਿਆ ਹੋਇਆ ਹੈ ਤੇ ਇਸ ਦਾ ਬਦਲਾ ਲੈਣ ਦੀ ਅਪੀਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸਿਰਫ ਆਪਣੀ ਪਗੜੀ ਹੀ ਕੇਜਰੀਵਾਲ ਦੇ ਪੈਰਾਂ ‘ਚ ਨਹੀਂ ਰੱਖੀ ਸਗੋਂ ਪੂਰੇ ਪੰਜਾਬ ਨੂੰ ਕੇਜਰੀਵਾਲ ਦੇ ਪੈਰਾਂ ‘ਚ ਰੱਖ ਦਿੱਤਾ ਹੈ। ਕੇਜਰੀਵਾਲ ਦਾ ਸੰਦੇਸ਼ ਵੀ ਇਹੀ ਹੈ।