ਪੰਜਾਬ ਵਿੱਚ 92 ਸੀਟਾਂ ਜਿੱਤ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਸਰਕਾਰ ਦਾ ਗਠਨ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ 10 ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਲਈ ਸਹੁੰ ਚੁਕਾਈ ਗਈ। ਇਸ ਵਿਚਾਲੇ ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੜਾ ਮੰਦਭਾਗਾ ਹੈ ਕਿ ਲੁਧਿਆਣਾ ਕਿ ਆਮ ਆਦਮੀ ਪਾਰਟੀ ਨੇ ਇੱਥੋਂ ਇਕ ਵੀ ਮੰਤਰੀ ਨਹੀਂ ਬਣਾਇਆ, ਜਿਸ ਜ਼ਿਲ੍ਹੇ ਵਿੱਚ ਇਸ ਨੇ 14 ਵਿਚੋਂ 13 ਸੀਟਾਂ ਜਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਅਤੇ ਇੱਕ ਵੀ ਕੈਬਨਿਟ ਮੰਤਰੀ ਇੱਥੋਂ ਬਣਾ ਕੇ ਸਹੁੰ ਨਹੀਂ ਚੁਕਾਈ ਗਈ। ਇਹ ਬੜੀ ਮੰਦਭਾਗੀ ਗੱਲ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : CM ਮਾਨ ਨੇ ਕੈਬਨਿਟ ਮੰਤਰੀਆਂ ਨੂੰ ਦਿੱਤੀ ਵਧਾਈ, ਕਿਹਾ-‘ਈਮਾਨਦਾਰੀ ਨਾਲ ਕੰਮ ਕਰ ਸੁਨਿਹਰੀ ਪੰਜਾਬ ਬਣਾਉਣਾ’
ਗੌਰਤਲਬ ਹੈ ਕਿ ਮੰਤਰੀ ਅਹੁਦੇ ਦੀ ਸਹੁੰ ਲੈਣ ਵਾਲਿਆਂ ‘ਚ ਹਰਪਾਲ ਚੀਮਾ, ਗੁਰਮੀਤ ਸਿੰਘ ਮੀਤ ਹੇਅਰ, ਡਾ. ਵਿਜੇ ਸਿੰਗਲਾ, ਡਾ. ਬਲਜੀਤ ਕੌਰ, ਹਰਭਜਨ ਸਿੰਘ ETO, ਲਾਲਚੰਦ ਕਟਾਰੂ ਚੱਕ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮਾਸ਼ੰਕਰ ਜਿੰਪਾ ਤੇ ਹਰਜੋਤ ਸਿੰਘ ਬੈਂਸ ਹਨ। ਇਨ੍ਹਾਂ ਵਿਚੋਂ ਹਰਪਾਲ ਚੀਮਾ ਦਿੜ੍ਹਬਾ ਤੋਂ ਤੇ ਮੀਤ ਹੇਅਰ ਬਰਨਾਲਾ ਤੋਂ ਦੂਜੀ ਵਾਰ ਚੁਣ ਕੇ ਆਏ ਹਨ। ਬਾਕੀ ਸਾਰੇ ਪਹਿਲੀ ਵਾਰ ਚੋਣ ਜਿੱਤ ਕੇ ਹੀ ਮੰਤਰੀ ਬਣ ਰਹੇ ਹਨ। ਪੰਜਾਬ ਸਰਕਾਰ ਵਿਚ ਹੁਣ CM ਮਾਨ ਸਣੇ 4 ਜੱਟ ਸਿੱਖ, 3 ਹਿੰਦੂ, 4 ਦਲਿਤ ਚਿਹਰਿਆਂ ਨੂੰ ਜਗ੍ਹਾ ਦਿੱਤੀ ਗਈ ਹੈ। ਇਨ੍ਹਾਂ ਵਿਚ ਇੱਕ ਮਹਿਲਾ ਮੰਤਰੀ ਡਾ. ਬਲਜੀਤ ਕੌਰ ਸ਼ਾਮਲ ਹੈ।