ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਤੋਂ ਦੁਨੀਆ ਦਾ ਸਭ ਤੋਂ ਮਸ਼ਹੂਰ ਨੇਤਾ ਬਣ ਗਏ ਹਨ। ਅਮਰੀਕਾ ਵਿੱਚ ਸਥਿਤ ਇੱਕ ਗਲੋਬਲ ਲੀਡਰ ਪ੍ਰਵਾਨਗੀ ਟਰੈਕਰ, ਮਾਰਨਿੰਗ ਕੰਸਲਟ ਨੇ ਗਲੋਬਲ ਲੀਡਰਾਂ ਦੀ ਪ੍ਰਵਾਨਗੀ ਰੇਟਿੰਗ ਜਾਰੀ ਕੀਤੀ ਹੈ। ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਵੱਧ ਰੇਟਿੰਗ ਮਿਲੀ ਹੈ ਅਤੇ ਉਹ 77 ਪ੍ਰਤੀਸ਼ਤ ਪ੍ਰਵਾਨਗੀ ਰੇਟਿੰਗ ਨਾਲ ਦੁਨੀਆ ਦੇ ਸਭ ਤੋਂ ਪ੍ਰਸਿੱਧ ਨੇਤਾ ਬਣੇ ਹੋਏ ਹਨ। ਮਾਰਨਿੰਗ ਕੰਸਲਟ ਪੋਲੀਟਿਕਲ ਇੰਟੈਲੀਜੈਂਸ ਨੇ ਆਪਣੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ । ਜਿਸ ਵਿੱਚ ਕਿਹਾ ਗਿਆ ਹੈ ਕਿ 13 ਦੇਸ਼ਾਂ ਦੇ ਨੇਤਾਵਾਂ ਵਿੱਚ ਪੀਐੱਮ ਮੋਦੀ ਦੀ ਅਪਰੂਵਲ ਰੇਟਿੰਗ ਸਭ ਤੋਂ ਜ਼ਿਆਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦੀ ਲੋਕਪ੍ਰਿਅਤਾ ਕਿੰਨੀ ਜ਼ਿਆਦਾ ਹੈ।
ਰਿਸਰਚ ਕੰਪਨੀ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਪੀਐਮ ਮੋਦੀ ਵਿਸ਼ਵ ਦੇ 13 ਨੇਤਾਵਾਂ ਵਿੱਚ 77 ਪ੍ਰਤੀਸ਼ਤ ਪ੍ਰਵਾਨਗੀ ਰੇਟਿੰਗ ਦੇ ਨਾਲ ਸਭ ਤੋਂ ਉੱਪਰ ਹਨ। ਇਸ ਤੋਂ ਬਾਅਦ ਮੈਕਸੀਕੋ ਦੇ ਆਂਦਰੇਸ ਮੈਨੁਅਲ ਲੋਪੇਜ਼ ਓਬਰਾਡੋਰ ਦਾ ਨੰਬਰ ਆਉਂਦਾ ਹੈ, ਜਿਸ ਦੀ ਮਨਜ਼ੂਰੀ ਰੇਟਿੰਗ 63 ਫੀਸਦੀ ਹੈ। ਇਟਲੀ ਦੀ ਮਾਰੀਆ ਡਰਾਗੀ ਦੀ 54 ਪ੍ਰਤੀਸ਼ਤ ਦੀ ਅਪਰੂਵਲ ਰੇਟਿੰਗ ਹੈ।
ਇਹ ਵੀ ਪੜ੍ਹੋ: ਮਾਨ ਸਰਕਾਰ ਨੇ ਮਚਾਈ ਧਮਾਲ, ਪੁਲਿਸ ‘ਚ 10,000 ਭਰਤੀਆਂ ਸਣੇ 4 ਦਿਨਾਂ ‘ਚ ਲਏ ਚਾਰ ਵੱਡੇ ਫ਼ੈਸਲੇ
ਇਸ ਦੇ ਨਾਲ ਹੀ ਜਾਪਾਨ ਦੇ ਫੂਮਿਓ ਕਿਸ਼ਿਦਾ ਨੂੰ 45 ਫੀਸਦੀ ਦੀ ਅਪਰੂਵਲ ਰੇਟਿੰਗ ਮਿਲੀ ਹੈ। ਪੀਐੱਮ ਮੋਦੀ ਦੀ ਡਿਸਅਪਰੂਵਲ ਰੇਟਿੰਗ ਵੀ ਸਭ ਤੋਂ ਘੱਟ 17 ਪ੍ਰਤੀਸ਼ਤ ਹੈ। ਅੰਕੜੇ ਦਰਸਾਉਂਦੇ ਹਨ ਕਿ ਭਾਰਤੀ ਪ੍ਰਧਾਨ ਮੰਤਰੀ ਜਨਵਰੀ 2020 ਤੋਂ ਮਾਰਚ 2022 ਤੱਕ ਦੇ ਜ਼ਿਆਦਾਤਰ ਮਹੀਨਿਆਂ ਲਈ ਸਭ ਤੋਂ ਪ੍ਰਸਿੱਧ ਗਲੋਬਲ ਨੇਤਾ ਬਣੇ ਰਹੇ। ਨਵੀਨਤਮ ਅਪਰੂਵਲ ਰੇਟਿੰਗ 9 ਤੋਂ 15 ਮਾਰਚ 2022 ਤੱਕ ਇਕੱਠੇ ਕੀਤੇ ਅੰਕੜਿਆਂ ‘ਤੇ ਅਧਾਰਿਤ ਹੈ।
ਦੱਸ ਦੇਈਏ ਕਿ ਪਿਛਲੇ ਦੋ ਸਾਲਾਂ ਵਿੱਚ 2 ਮਈ 2020 ਨੂੰ ਪੀਐੱਮ ਮੋਦੀ ਦੀ ਅਪਰੂਵਲ ਰੇਟਿੰਗ 84 ਫ਼ੀਸਦੀ ਦੇ ਉੱਚੇ ਪੱਧਰ ‘ਤੇ ਪਹੁੰਚੀ । ਦੇਸ਼ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਦੌਰਾਨ ਉਨ੍ਹਾਂ ਦੀ ਅਪਰੂਵਲ ਰੇਟਿੰਗ 7 ਮਈ 2021 ਨੂੰ 63 ਪ੍ਰਤੀਸ਼ਤ ਦੇ ਨਾਲ ਸਭ ਤੋਂ ਘੱਟ ਸੀ । ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੂੰ ਕ੍ਰਮਵਾਰ 42 ਫੀਸਦੀ ਅਤੇ 41 ਫੀਸਦੀ ਦੀ ਪ੍ਰਵਾਨਗੀ ਰੇਟਿੰਗ ਮਿਲੀ ਹੈ। ਇਸ ਤਰ੍ਹਾਂ ਦੋਵੇਂ ਨੇਤਾ ਕ੍ਰਮਵਾਰ ਛੇਵੇਂ ਅਤੇ ਸੱਤਵੇਂ ਸਥਾਨ ‘ਤੇ ਹਨ।
ਵੀਡੀਓ ਲਈ ਕਲਿੱਕ ਕਰੋ -: