ਊਨਾ ਜ਼ਿਲ੍ਹਾ ਦੇ ਉਪਮੰਡਲ ਅੰਬ ਦੇ ਪੰਜੋਆ ਪਿੰਡ ਵਿਚ ਅੱਜ ਸਵੇਰੇ ਬਾਬਾ ਵਡਭਾਗ ਸਿੰਘ ਮੈੜੀ ਤੋਂ ਪਰਤ ਰਹੇ ਪੰਜਾਬ ਦੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਪਲਟ ਗਿਆ। ਹਾਦਸੇ ਵਿਚ ਤਰਨਤਾਰਨ ਦੀ ਰਹਿਣ ਵਾਲੀ ਮਹਿਲਾ ਸਣੇ 2 ਲੋਕਾਂ ਦੀ ਮੌਤ ਹੋ ਗਈ ਤੇ 41 ਦੇ ਲਗਭਗ ਸ਼ਰਧਾਲੂ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ 11 ਦੀ ਹਾਲਤ ਗੰਭੀਰ ਹੈ। ਪੁਲਿਸ ਤੇ ਪ੍ਰਸ਼ਾਸਨਿਕ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਤੇ ਬਚਾਅ ਕੰਮ ਸ਼ੁਰੂ ਕੀਤਾ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਤਰਨਤਾਰਨ ਤੋਂ ਸ਼ਰਧਾਲੂ ਆਪਣੇ ਟਰੱਕ ‘ਚ ਹੋਲਾ ਮਹੱਲਾ ਮੇਲੇ ਲਈ ਉਪਮੰਡਲ ਅੰਬ ਦੇ ਮੈੜੀ ਪਹੁੰਚੇ ਸਨ। ਤਰਨਤਾਰਨ ਪਰਤਦੇ ਸਮੇਂ ਮੈੜੀ ਤੋਂ ਕੁਝ ਹੀ ਦੂਰ ਠਠਲ ਕੋਲ ਖਾਈ ਵਿਚ ਉਨ੍ਹਾਂ ਦਾ ਟਰੱਕ ਪਲਟ ਗਿਆ। ਹਾਦਸੇ ਵਿਚ ਤਰਨਤਾਰਨ ਨਿਵਾਸੀ ਜਗਤਾਰ ਸਿੰਘ (42) ਤੇ ਰਾਜ ਕੌਰ (40) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਊਨਾ ਜ਼ਿਲ੍ਹੇ ਦੇ ਡੀਸੀ ਰਾਘਵ ਸ਼ਰਮਾ ਨੇ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ 2 ਸ਼ਰਧਾਲੂਆਂ ਦੀ ਮੌਤ ਹੋ ਗਈ। 41 ਸ਼ਰਧਾਲੂ ਜ਼ਖਮੀ ਹਨ ਤੇ 11 ਦੀ ਹਾਲਤ ਗੰਭੀਰ ਹੈ। ਜ਼ਖਮੀਆਂ ਨੂੰ ਊਨਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਜ਼ਖਮੀਆਂ ਨੂੰ ਵੀ ਫੌਰੀ ਰਾਹਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਜਾ ਰਹੀ ਹੈ। ਜ਼ਖਮੀਆਂ ਵਿਚ ਬਜ਼ੁਰਗ ਔਰਤਾਂ ਸਣੇ ਬੱਚੇ ਵੀ ਸਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
ਟਰੱਕ ਡਰਾਈਵਰ ਮੁਤਾਬਕ ਤਿੱਖੇ ਮੋੜ ‘ਤੇ ਪਹੁੰਚਣ ਤੋਂ ਬਾਅਦ ਟਰੱਕ ਬੇਕਾਬੂ ਹੋ ਕੇ ਖਾਈ ਵਿਚ ਜਾ ਡਿੱਗਾ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਜ਼ਖਮੀਆਂ ਨੂੰ ਟਰੱਕ ਦੇ ਹੇਠੋਂ ਕੱਢਿਆ। ਲੋਕਾਂ ਨੂੰ ਕੱਢਣ ਲਈ ਟਰੱਕ ਨੂੰ ਉਸ ਦੀ ਥਾਂ ਤੋਂ ਹਿਲਾਉਣ ਲਈ ਮਸ਼ੀਨਾਂ ਲਗਾਈਆਂ ਗਈਆਂ। ਦੁਰਘਟਨਾ ਦੌਰਾਨ ਟਰੱਕ ਦਾ ਅਗਲਾ ਅਕਸੈਲ ਟੁੱਟ ਕੇ ਵੱਖ ਹੋ ਗਿਆ। ਹਾਦਸੇ ਦੀ ਸੂਚਨਾ ‘ਤੇ ਡੀਸੀ ਊਨਾ ਰਾਘਵ ਸ਼ਰਮਾ, ਏਐੱਸਪੀ ਅਮਿਤ ਕੁਮਾਰ, ਐੱਸਡੀਐੱਮ ਅੰਬ ਮਨੇਸ਼ ਯਾਦਵ, ਬੀਐੱਮਓ ਡਾ. ਰਾਜੀਵ ਗਰਗ ਮੌਕੇ ‘ਤੇ ਪਹੁੰਚੇ।