ਪੰਜਾਬ ‘ਚ ਗੈਰ-ਕਾਨੂੰਨੀ ਕਟਾਈ ਵਾਲੇ ਜੰਗਲ ਮਾਫੀਆ ‘ਤੇ ਆਪ ਸਰਕਾਰ ਦੀ ਨਜ਼ਰ ਪੈ ਗਈ ਹੈ।ਇਸ ਲਈ ਸਰਕਾਰ ਡ੍ਰੋਨ ਦੀ ਵਰਤੋਂ ਕਰੇਗੀ। ਡ੍ਰੋਨ ਜ਼ਰੀਏ ਜੰਗਲ ਮਾਫੀਆ ਨਾਲ ਅੱਗ ਦਾ ਵੀ ਪਤਾ ਲਗਾਇਆ ਜਾਵੇਗਾ। ਸੂਬੇ ਦੇ ਨਵੇਂ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਸ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਲਈ ਜੰਗਲਾਤ ਵਿਭਾਗ ਦੀਆਂ ਸ਼ਿਕਾਇਤਾਂ ਨੂੰ ਟੋਲ ਫ੍ਰੀ ਨੰਬਰ 1800 180 2323 ਸ਼ੁਰੂ ਕਰ ਦਿੱਤਾ ਗਿਆ ਹੈ।
ਜੰਗਲਾਤ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਹੁਣ ਦਰੱਖਤਾਂ ਦੀ ਕਟਾਈ ਲਈ ਮੋਬਾਈਲ ਐਪ ਤੋਂ ਮਨਜ਼ੂਰੀ ਮਿਲੇਗਾ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਛੋਟੇ ਕਿਸਾਨਾਂ ਨੂੰ ਇਸ ਦੀ ਲੋੜ ਪੈਂਦੀ ਹੈ। ਇਸ ਲਈ ਉਨ੍ਹਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ। ਮੋਬਾਈਲ ਐਪ ਨਾਲ ਉਨ੍ਹਾਂ ਨੂੰ ਸਹੂਲਤ ਮਿਲੇਗੀ। ਇਸ ਨਾਲ ਪੰਜਾਬ ਦੇ ਕੰਢੀ ਏਰੀਆ ਦੇ ਲੋਕਾਂ ਨੂੰ ਵੀ ਲਾਭ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਸਿਹਤ ਮੰਤਰੀ ਦੀ ਚੇਤਾਵਨੀ, ‘ਪ੍ਰਾਈਵੇਟ ਪ੍ਰੈਕਟਿਸ ਕਰਨੀ ਹੈ ਤਾਂ ਡਾਕਟਰ ਸਰਕਾਰੀ ਨੌਕਰੀ ਛੱਡਣ’
ਜੰਗਲਾਤ ਮੰਤਰੀ ਨੇ ਕਿਹਾ ਕਿ ਡ੍ਰੋਨ ਜ਼ਰੀਏ ਜੰਗਲ ਤੋਂ ਲੱਕੜੀ ਚੋਰੀ ਤੇ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਜਾਨਵਰਾਂ ਦੀ ਸਿਹਤ ‘ਤੇ ਵੀ ਨਜ਼ਰ ਰੱਖੀ ਜਾਵੇਗੀ। ਜੇਕਰ ਕੋਈ ਜਾਨਵਰ ਬੀਮਾਰ ਹੈ ਜਾਂ ਤੜਫ ਰਿਹਾ ਹੈ ਤਾਂ ਉਸ ਦਾ ਇਲਾਜ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਾਡਾ ਜੰਗਲੀ ਖੇਤਰ 7.50 ਫੀਸਦੀ ਕਰਨ ਦਾ ਟੀਚਾ ਹੈ।