ਉੱਤਰ ਪ੍ਰਦੇਸ਼ ਦੇ ਗੋਂਡਾ ‘ਚ ਆਸਾਰਾਮ ਦੇ ਆਸ਼ਰਮ ਵਿਚ ਇੱਕ ਲੜਕੀ ਦੀ ਲਾਸ਼ ਮਿਲੀ ਹੈ। ਲੜਕੀ ਦੀ ਮ੍ਰਿਤਕ ਦੇਹ ਆਸ਼ਰਮ ਵਿਚ ਖੜ੍ਹੀ ਕਾਰਨ ਵਿਚ ਮਿਲੀ ਹੈ। ਉਸ ਦੀ ਉਮਰ ਲਗਭਗ 13-14 ਸਾਲ ਦੱਸੀ ਜਾ ਰਹੀ ਹੈ ਤੇ ਉਹ ਪਿਛਲੇ ਤਿੰਨ ਦਿਨ ਤੋਂ ਲਾਪਤਾ ਸੀ। ਹੁਣ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ। ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ ਤੇ ਉਸ ਨੂੰ ਕਬਜ਼ੇ ਵਿਚ ਲੈ ਲਿਆ ਹੈ।
ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਇਥੇ ਵੱਡੀ ਗਿਣਤੀ ਵਿਚ ਲੋਕ ਵੀ ਜਮ੍ਹਾ ਹੋ ਗਏ ਸਨ। ਆਸਾਰਾਮ ਇਨ੍ਹੀਂ ਦਿਨੀਂ ਜੇਲ੍ਹ ਵਿਚ ਬੰਦ ਹਨ।
ਮਾਮਲਾ ਨਗਰ ਕੋਤਵਾਲੀ ਖੇਤਰ ਦੇ ਤਹਿਤ ਵਿਮੌਰ ਦਾ ਹੈ। ਪੁਲਿਸ ਨੇ ਦੱਸਿਾ ਕਿ ਸ਼ੁਰੂਆਤੀ ਜਾਂਚ ‘ਚ ਹੱਤਿਆ ਕਰਕੇ ਲਾਸ਼ ਨੂੰ ਛੁਪਾਏ ਜਾਣ ਦਾ ਮਾਮਲਾ ਲੱਗ ਰਿਹਾ ਸੀ। ਜਿਸ ਕਾਰ ‘ਚ ਲੜਕੀ ਦੀ ਲਾਸ਼ ਮਿਲੀ ਹੈ, ਉਹ ਪਿਛਲੇ ਕਈ ਦਿਨਾਂ ਤੋਂ ਇਥੇ ਖੜ੍ਹੀ ਸੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਦੱਸ ਦੇਈਏ ਕਿ ਜੋਧਪੁਰ ਦੀ ਇੱਕ ਅਦਾਲਤ ਨੇ 25 ਅਪ੍ਰੈਲ 2018 ਨੂੰ ਆਸਾਰਾਮ ਨੂੰ 2013 ਵਿਚ ਆਪਣੇ ਆਸ਼ਰਮ ਵਿਚ ਇੱਕ ਲੜਕੀ ਨਾਲ ਜਬਰ ਜਨਾਹ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਆਸਾਰਾਮ ਹੁਣ ਜੋਧਪੁਰ ਸੈਂਟਲ ਜੇਲ੍ਹ ਵਿਚ ਬੰਦ ਹਨ। ਆਸਾਰਾਮ ਨੇ ਇਸ ਵਿਚ ਕਈ ਵਾਰ ਜ਼ਮਾਨਤ ਲਈ ਪਟੀਸ਼ਨ ਦਿੱਤੀ ਹੈ ਜਿਸ ਨੂੰ ਹਰ ਵਾਰ ਖਾਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਐਮਰਜੈਂਸੀ ਲੈਂਡਿੰਗ ਦੌਰਾਨ ਦੋ ਟੁਕੜੇ ਹੋਇਆ ਜਹਾਜ਼, ਨਜ਼ਾਰਾ ਦੇਖ ਲੋਕਾਂ ਦੇ ਉੱਡੇ ਹੋਸ਼
ਇਕ ਹੋਰ ਮਾਮਲੇ ਵਿਚ ਆਸਾਰਾਮ ਤੇ ਉਨ੍ਹਾਂ ਦੇ ਬੇਟੇ ਨਾਰਾਇਣ ਸਾਈਂ ‘ਤੇ ਸੂਰਤ ਦੀਆਂ ਦੋ ਭੈਣਾਂ ਨੇ ਵੀ ਜਬਰ ਜਨਾਹ ਦੇ ਦੋਸ਼ ਲਗਾਏ ਸਨ। ਵੱਡੀ ਭੈਣ ਨੇ ਆਸਾਰਾਮ ‘ਤੇ ਜਦੋਂ ਕਿ ਛੋਟੀ ਭੈਣ ਨੇ ਨਾਰਾਇਣ ਸਾਈਂ ‘ਤੇ ਜਬਰ ਜਨਾਹ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਵਿਚ ਵੀ ਆਸਾਰਾਮ ਖਿਲਾਫ ਚਾਰਜਸ਼ੀਟ ਫਾਇਲ ਹੋ ਚੁੱਕੀ ਹੈ ਤੇ ਲੰਬੇ ਸਮੇਂ ਤੋਂ ਮਾਮਲੇ ਵਿਚ ਟ੍ਰਾਇਲ ਨਹੀਂ ਹੋ ਸਕਿਆ ਹੈ। ਆਸਾਰਾਮ ਦਾ ਬੇਟਾ ਨਾਰਾਇਣ ਸਾਈਂ ਫਿਲਹਾਲ ਸੂਰਤ ਦੀ ਲਾਜਪੁਰ ਜੇਲ੍ਹ ਵਿਚ ਬੰਦ ਹੈ।