ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਇਸ ਤਹਿਤ ਲੁਧਿਆਣਾ ਸਣੇ 7 ਜ਼ਿਲਿਆਂ ਦੇ ਨਵੇਂ ਡਿਪਟੀ ਕਮਿਸ਼ਨਰਾਂ ਦਾ ਐਲਾਨ ਕੀਤਾ ਗਿਆ ਹੈ। ਟਰਾਂਸਫਰ ਕੀਤੇ ਗਏ ਡਿਪਟੀ ਕਮਿਸ਼ਨਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਦਾ ਥਾਂ ਸੁਰਭੀ ਮਲਿਕ ਹੁਣ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ।
IAS ਵਨੀਤ ਕੁਮਾਰ ਨੂੰ ਸ੍ਰੀ ਮੁਕਤਸਰ ਸਾਹਿਬ, IAS ਵਿਸ਼ੇਸ਼ ਸਾਰੰਗਲ ਨੂੰ ਕਪੂਰਥਲਾ, IAS ਨਵਜੋਤ ਸਿੰਘ ਰੰਧਾਵਾ ਨੂੰ ਐੱਸ. ਏ. ਐੱਸ. ਨਗਰ, IAS ਪ੍ਰਨੀਤ ਸ਼ੇਰਗਿਲ ਨੂੰ ਫਤਿਹਗੜ੍ਹ ਸਾਹਿਬ, IAS ਅਮ੍ਰਿਤ ਸਿੰਘ ਨੂੰ ਫਿਰੋਜ਼ਪੁਰ ਤੇ IAS ਮੁਨੀਸ਼ ਕੁਮਾਰ ਨੂੰ ਤਰਨਤਾਰਨ ਦਾ ਡਿਪਟੀ ਕਮਿਸ਼ਨਰ ਐਲਾਨਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”