Ranbir Alia Marriage : ਪ੍ਰਸ਼ੰਸਕਾਂ ਦੀ ਲੰਬੀ ਉਡੀਕ ਹੁਣ ਖਤਮ ਹੋ ਗਈ ਹੈ। ਬਾਲੀਵੁੱਡ ਦੀ ਸਭ ਤੋਂ ਕਿਊਟ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਇਸ ਤਰ੍ਹਾਂ ਇਕੱਠੇ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਕਿੰਨੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਰਣਬੀਰ ਕਪੂਰ ਅਤੇ ਆਲੀਆ ਭੱਟ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। 13 ਅਪ੍ਰੈਲ ਬੁੱਧਵਾਰ ਨੂੰ ਦੋਹਾਂ ਦੀ ਮਹਿੰਦੀ ਦੀ ਰਸਮ ਸੀ, ਜਿਸ ‘ਚ ਕਪੂਰ ਅਤੇ ਭੱਟ ਪਰਿਵਾਰ ਦੇ ਨਾਲ-ਨਾਲ ਕਰੀਬੀ ਲੋਕ ਪਹੁੰਚੇ ਸਨ।
ਦਸ ਦੇਈਏ ਕੀ ਅੱਜ ਦੋਵਾਂ ਦਾ ਵਿਆਹ ਸੀ। ਜਿਸ ਕਰਕੇ ਰਣਬੀਰ ਦੀ ਭੈਣ ਕਰੀਨਾ ਕਪੂਰ ਆਪਣੇ ਪਤੀ ਸੈਫ ਅਲੀ ਖਾਨ ਨਾਲ ਵਿਆਹ ‘ਚ ਪਹੁੰਚੀ। ਸੋਸ਼ਲ ਮੀਡੀਆ ਉੱਤੇ ਕਰੀਨਾ ਤੇ ਸੈਫ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਵਿਆਹ ਦੌਰਾਨ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਹੁਣ ਆਲੀਆ ਅਤੇ ਰਣਬੀਰ ਸ਼ਾਮ 7 ਵਜੇ ਮੀਡੀਆ ਨੂੰ ਮਿਲਣਗੇ।
ਮਰਹੂਮ ਅਭਿਨੇਤਾ ਰਿਸ਼ੀ ਕਪੂਰ ਦੇ ਬੇਟੇ ਰਣਬੀਰ ਕਪੂਰ ਦੇ ਵਿਆਹ ‘ਚ ਭਾਵੇਂ ਸਰੀਰਕ ਤੌਰ ‘ਤੇ ਮੌਜੂਦ ਨਹੀਂ ਸਨ ਪਰ ਵਿਆਹ ਦੌਰਾਨ ਉਨ੍ਹਾਂ ਦੀ ਤਸਵੀਰ ਖਾਸ ਜਗ੍ਹਾ ‘ਤੇ ਰੱਖੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫੋਟੋ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਰਣਬੀਰ ਕਪੂਰ ਅਤੇ ਆਲੀਆ ਭੱਟ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਖਬਰਾਂ ਆ ਰਹੀਆਂ ਹਨ ਕਿ ਦੋਹਾਂ ਨੇ ਸੱਤ ਫੇਰੇ ਲਏ ਹਨ। ਵਿਆਹ ਵਿੱਚ ਕਈ ਬਾਲੀਵੁੱਡ ਸਿਤਾਰੇ ਵੀ ਸ਼ਾਮਿਲ ਹੋਏ।