Kajal Aggarwal Baby Boy : ਬਾਲੀਵੁੱਡ ਤੇ ਸਾਊਥ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਾਜਲ ਅਗਰਵਾਲ ਅਤੇ ਉਸ ਦੇ ਪਤੀ ਗੌਤਮ ਕਿਚਲੂ ਮਾਤਾ-ਪਿਤਾ ਬਣ ਗਏ ਹਨ। ਇਸ ਜੋੜੀ ਦੇ ਘਰ ਇੱਕ ਪਿਆਰੇ ਜਿਹੇ ਬੇਟੇ ਨੇ ਜਨਮ ਲਿਆ ਹੈ। ਦੋਵੇਂ ਬੱਚੇ ਦੇ ਮਾਤਾ-ਪਿਤਾ ਬਣ ਗਏ ਹਨ। ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਤੋਂ ਬਾਅਦ ਹੁਣ ਕਾਜਲ ਅਤੇ ਗੌਤਮ ਦੇ ਘਰ ਇੱਕ ਛੋਟਾ ਮਹਿਮਾਨ ਆਇਆ ਹੈ। ਕਾਜਲ ਅਗਰਵਾਲ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ ਸੀ। ਕਾਜਲ ਦਾ ਪ੍ਰੈਗਨੈਂਸੀ ਪੀਰੀਅਡ ਬਹੁਤ ਵਧੀਆ ਨਿਕਲਿਆ ਹੈ।
ਦਸ ਦੇਈਏ ਕਿ ਖੁਦ ਨੂੰ ਫਿੱਟ ਰੱਖਣ ਲਈ ਅਦਾਕਾਰਾ ਨੇ ਯੋਗਾ ‘ਤੇ ਧਿਆਨ ਦਿੱਤਾ। ਸੋਸ਼ਲ ਮੀਡੀਆ ‘ਤੇ ਜਿਵੇਂ ਹੀ ਫੈਨਜ਼ ਨੂੰ ਕਾਜਲ ਅਗਰਵਾਲ ਦੇ ਬੇਟੇ ਦੇ ਜਨਮ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਦੋਹਾਂ ਮਾਤਾ-ਪਿਤਾ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕਾਜਲ ਅਗਰਵਾਲ ਦੀ ਬੇਬੀ ਸ਼ਾਵਰ ਦੀ ਰਸਮ ਫਰਵਰੀ ਮਹੀਨੇ ਵਿੱਚ ਹੋਈ ਸੀ। ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤੀਆਂ ਸਨ। ਇਸ ਜੋੜੇ ਦੇ ਵਿਆਹ ਦੀ ਗੱਲ ਕਰੀਏ ਤਾਂ 30 ਅਕਤੂਬਰ 2020 ਨੂੰ ਦੋਹਾਂ ਨੇ ਇਕ ਨਿੱਜੀ ਸਮਾਰੋਹ ‘ਚ ਵਿਆਹ ਕਰਵਾ ਲਿਆ ਸੀ। ਇਸ ਵਿਆਹ ‘ਚ ਦੋਹਾਂ ਦੇ ਪਰਿਵਾਰ ਵਾਲੇ ਅਤੇ ਕਰੀਬੀ ਲੋਕ ਸ਼ਾਮਲ ਹੋਏ ਸਨ।
ਇਸ ਦੇ ਨਾਲ ਹੀ ਗੌਤਮ ਅਤੇ ਕਾਜਲ ਦੀ ਮੁਲਾਕਾਤ ਇੱਕ ਕਾਮਨ ਫ੍ਰੈਂਡ ਰਾਹੀਂ ਹੋਈ ਸੀ। ਦੋਵੇਂ ਦੋਸਤ ਬਣ ਗਏ ਅਤੇ ਦੇਖਦੇ ਹੀ ਦੇਖਦੇ ਇਹ ਦੋਸਤੀ ਪਿਆਰ ‘ਚ ਬਦਲ ਗਈ। ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ‘ਚ ਦੋਹਾਂ ਨੂੰ ਅਹਿਸਾਸ ਹੋਇਆ ਕਿ ਉਹ ਇਕੱਠੇ ਜ਼ਿੰਦਗੀ ਬਿਤਾਉਣਾ ਚਾਹੁੰਦੇ ਹਨ। ਵਿਆਹ ਕਰਵਾ ਕੇ ਦੋਹਾਂ ਨੇ ਹਮੇਸ਼ਾ ਲਈ ਇਕੱਠੇ ਰਹਿਣ ਦਾ ਵਾਅਦਾ ਕੀਤਾ। ਕਾਜਲ ਅਗਰਵਾਲ ਪਿਛਲੇ ਕੁਝ ਸਮੇਂ ਤੋਂ ਇੰਡਸਟਰੀ ਤੋਂ ਦੂਰ ਹੈ। ਹੁਣ ਉਹ ਆਪਣਾ ਪੂਰਾ ਸਮਾਂ ਪੁੱਤਰ ਨੂੰ ਦੇਵੇਗੀ, ਕੁਝ ਸਮੇਂ ਬਾਅਦ ਵਾਪਸ ਆਉਣ ਬਾਰੇ ਸੋਚੇਗੀ।
ਇਹ ਵੀ ਦੇਖੋ : 200 ਰੁਪਏ ‘ਚ ਵਿਕੀ 20 ਰੁਪਏ ਵਾਲੀ ਪਾਣੀ ਦੀ ਬੋਤਲ, ਲਵਲੀ ਯੂਨੀਵਰਸਿਟੀ ‘ਚ ਸੀ ਦਿਲਜੀਤ ਦਾ ਸ਼ੋਅ