ਪੰਜਾਬ ਵਿੱਚ ਇੱਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ। ਪੰਜਾਬ ਪੁਲਿਸ ਵਿੱਚ ਨੌਕਰੀ ਦੀ ਇੱਛਾ ਰੱਖਣ ਵਾਲੇ 25 ਸਾਲ ਦੇ ਨੌਜਵਾਨ ਦੀ ਨਸ਼ੇ ਨੇ ਜਾਨ ਲੈ ਲਈ। ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਨੇ ਆਪਣੀ ਬਾਂਹ ‘ਤੇ ਟੀਕਾ ਲਾਇਆ, ਜਿਸ ਮਗਰੋਂ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਤਰਨਤਾਰਨ ਵਿੱਚ ਹਲਕਾ ਪੱਟੀ ਦੇ ਪਿੰਡ ਬ੍ਰਾਹਮਣੀਵਾਲਾ ਦੀ ਹੈ। ਸ਼ਨੀਵਾਰ ਬਾਅਦ ਦੁਪਹਿਰ ਪਿੰਡ ਵਾਲਿਆਂ ਨੂੰ 25 ਸਾਲ ਦੇ ਗੁਰਪ੍ਰਤਾਪ ਸਿੰਘ ਉਰਫ ਭੋਲਾ ਦਾ ਸ਼ਹੀਦ ਭਗਤ ਸਿੰਘ ਸਕੂਲ ਕੋਲ ਮਿਲਿਆ ਸੀ। ਉਹ ਬੇਹੋਸ਼ ਸੀ, ਪਰ ਉਸ ਦੇ ਸਰੀਰ ਵਿੱਚ ਅਜੇ ਜਾਨ ਸੀ। ਤੁਰੰਤ ਪਿੰਡ ਵਾਲਿਆਂ ਨੇ ਉਸ ਨੂੰ ਤਰਨਤਾਰਨ ਦੇ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਰਾਹ ਵਿੱਚ ਹੀ ਦਮ ਤੋੜ ਦਿੱਤਾ।
ਗੁਰਪ੍ਰਤਾਪ ਨੇ ਕੁਝ ਨੌਜਵਾਨਾਂ ਦੇ ਨਾਲ ਸੁੰਨਸਾਨ ਥਾਂ ‘ਤੇ ਨਸ਼ੇ ਦਾ ਟੀਕਾ ਲਿਆ ਸੀ। ਨਸ਼ੇ ਦੇ ਇਸ ਟੀਕੇ ਨੂੰ ਲੈਣ ਦੇ ਕੁਝ ਸਮੇਂ ਬਾਅਦ ਉਸ ਦੀ ਤਬੀਅਤ ਵਿਗੜਣ ਲੱਗੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਮ੍ਰਿਤਕ ਗੁਰਪ੍ਰਤਾਪ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ। ਦੂਜਾ ਪੁੱਤ ਉਨ੍ਹਾਂ ਦੇ ਨਾਲ ਡਰਾਈਵਰੀ ਕਰਦਾ ਹੈ। ਕੁਝ ਸਮਾਂ ਪਹਿਲਾਂ ਮ੍ਰਿਤਕ ਗੁਰਪ੍ਰਤਾਪ ਗਲਤ ਸੰਗਤ ਵਿ4ਚ ਪੈ ਗਿਆ ਸੀ ਤੇ ਨਸ਼ਾ ਲੈਣ ਲੱਗਾ ਸੀ। ਸ਼ਨੀਵਾਰ ਦੁਪਹਿਰ ਨੂੰ ਵੀ ਉਹ ਘਰੋਂ ਕੰਮ ਦਾ ਬਹਾਣਾ ਲਾ ਕੇ ਨਿਕਲਿਆ ਸੀ, ਪਰ ਆਪਣੇ ਦੋਸਤਾਂ ਨਾਲ ਨਸ਼ਾ ਕਰਨ ਲਈ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਰਪ੍ਰਤਾਪ ਪੁਲਿਸ ਵਿੱਚ ਨੌਕਰੀ ਕਰਨਾ ਚਾਹੁੰਦਾ ਸੀ। ਕੁਝ ਵਿਚੋਲੀਆਂ ਨੇ ਉਸ ਤੋਂ ਸਾਢੇ ਚਾਰ ਲੱਖ ਰੁਪਏ ਰਿਸ਼ਵਤ ਮੰਗੀ ਸੀ। ਉਸ ਨੇ ਕਰਜ਼ਾ ਲੈ ਕੇ ਵਿਚੌਲੀਆਂ ਨੂੰ ਦੇ ਦਿੱਤੇ ਪਰ ਉਹ ਪੈਸੇ ਖਾ ਗਏ ਤੇ ਗੁਰਪ੍ਰਤਾਪ ਨੂੰ ਨੌਕਰੀ ਨਹੀਂ ਮਿਲੀ, ਜਿਸ ਮਗਰੋਂ ਗੁਰਪ੍ਰਤਾਪ ਡਿਪ੍ਰੈਸ਼ਨ ਵਿੱਚ ਚਲਾ ਗਿਆ ਤੇ ਉਸ ਨੇ ਨਸ਼ੇ ਦਾ ਰਾਹ ਚੁਣ ਲਿਆ। ਹੁਣ ਉਸੇ ਨਸ਼ੇ ਨੇ ਗੁਰਪ੍ਰਤਾਪ ਦੀ ਜਾਨ ਲੈ ਲਈ।